ਸਿੱਧੂ ਨੇ ਕੈਪਟਨ ‘ਤੇ ਮੁੜ ਕੱਸੇ ਤੰਜ਼, 75-25 ਫ਼ਾਰਮੂਲੇ ਦਾ ਕੀਤਾ ਜ਼ਿਕਰ

TeamGlobalPunjab
2 Min Read

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਟਵਿੱਟਰ ਰਾਹੀਂ ਕੈਪਟਨ ਸਰਕਾਰ ਨੂੰ ਘੇਰਨ ਦਾ ਸਿਲਸਿਲਾ ਬੁੱਧਵਾਰ ਨੂੰ ਵੀ ਜਾਰੀ ਰਿਹਾ । ਅੱਜ ਵੀ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਜ਼ ਰਾਹੀਂ ਵੀਡੀਓ ਸ਼ੇਅਰ ਕਰਦਿਆਂ ਪੰਜਾਬ ਸਰਕਾਰ ਤੇ ਤੰਜ਼ ਕੱਸੇ। ਸਿੱਧੂ ਨੇ ਸ਼ਾਇਰੀ ਦੇ ਰੂਪ ਵਿੱਚ ਸੱਤਰਾਂ ਲਿਖੀਆਂ ਹਨ,

‘ਨਸ਼ਿਆਂ ਉੱਪਰ ਕੋਈ ਕਾਰਵਾਈ ਨਹੀਂ,

ਬੇਅਦਬੀ ਉੱਪਰ ਕੋਈ ਕਾਰਵਾਈ ਨਹੀਂ,

ਬਿਜਲੀ ਖ਼ਰੀਦ ਸਮਝੌਤੇ ‘ਤੇ ਕੋਈ ਵ੍ਹਾਈਟ ਪੇਪਰ ਨਹੀਂ,

- Advertisement -

ਮਾਫੀਆ ਰਾਜ ਉੱਪਰ ਕੋਈ ਕਾਰਵਾਈ ਨਹੀਂ,

ਕਾਰਵਾਈ ਹੋਈ ਤਾਂ ਸਿਰਫ਼ ਬਾਦਲਾਂ ਤੇ ਮਜੀਠੀਏ ਨੂੰ ਬਚਾਉਣ ਲਈ ਆਪਣੇ ਸਾਥੀਆਂ ਉੱਪਰ !!’

- Advertisement -

ਇੱਕ ਵਾਰ ਫ਼ਿਰ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਦੇ ਆਖਿਰ ਵਿੱਚ #75-25 ਦਾ ਜ਼ਿਕਰ ਕੀਤਾ।

ਸੁਨੇਹੇ ਦੇ ਨਾਲ ਨਵਜੋਤ ਸਿੱਧੂ ਵਲੋਂ ਨਸ਼ਿਆਂ ਦੇ ਮੁੱਦੇ ਤੇ ਬੀਤੇ ਸਮੇਂ ਦੌਰਾਨ ਆਪਣੇ ਦਿੱਤੇ ਬਿਆਨਾਂ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈੈ।

ਸਿੱਧੂ ਦੇ ਇਸ ‘ਟਵਿੱਟਰ ਫਾਇਰ’ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਹੁਣ ਕਿੰਨੀ ਕੁ ਹਲਚਲ ਵਧਦੀ ਹੈ ਇਹ ਵੇਖਣਾ ਹੋਵੇਗਾ, ਕਿਉਂਕਿ ਬੀਤੇ ਦਿਨ ਚਰਨਜੀਤ ਚੰਨੀ ਦੇ ਘਰ ਹੋਈ ਕਾਂਗਰਸ ਵਿਧਾਇਕਾਂ ਦੀ ਮੀਟਿੰਗ ਦੌਰਾਨ, ਵਿਧਾਇਕਾਂ ਖ਼ਿਲਾਫ਼ ਜਾਂਚ ਲਈ ਧਮਕਾਉਣ ਦਾ ਮੁੱਦਾ ਵੀ ਗਰਮਾਇਆ ਰਿਹਾ ।

 


 

 

ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਸੂਬੇ ਉੱਤੇ ਕੋਰੋਨਾ ਮਹਾਂਮਾਰੀ ਦਾ ਸੰਕਟ ਆਇਆ ਹੋਇਆ ਹੈ, ਕਾਂਗਰਸੀ ਆਗੂ ਕੋਰੋਨਾ ਖਿਲਾਫ਼ ਮੋਰਚਾ ਸੰਭਾਲਣ ਦੀ ਬਜਾਇ ਇੱਕ ਦੂਜੇ ਖ਼ਿਲਾਫ਼ ਸ਼ਬਦੀ ਬਾਣ ਛੱਡਣ ‘ਚ ਹੀ ਰੁੱਝੇ ਹੋਏ ਹਨ।

 

Share this Article
Leave a comment