ਨਵਜੋਤ ਕੌਰ ਨੇ ਜਵਾਬ ਦਿੱਤਾ ‘ਭੈਣ’ ਸਿੱਧੂ ਦੇ ਪਿਤਾ ਦੇ ਪਹਿਲੇ ਵਿਆਹ ਤੋਂ

TeamGlobalPunjab
2 Min Read

ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਨੇ ਅੱਜ ਮੀਡੀਆ ਦੇ ਰੂਬਰੂ ਹੋ ਕੇ ਨਵਜੋਤ ਸਿੰਘ ਸਿੱਧੂ ਤੇ ਇਲਜ਼ਾਮ ਲਾਏ ਹਨ ਕਿ ਉਹ ਆਪਣੀਆਂ ਭੈਣਾਂ ਦੇ ਨਾਲ ਬਿਲਕੁਲ ਵੀ ਮਿਲਵਰਤਨ ਨਹੀਂ ਕਰਦੇ ਹਨ।

ਇਨ੍ਹਾਂ ਇਲਜ਼ਾਮਾਂ ਦੇ ਜਵਾਬ ਚ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕਿਹਾ ਕਿ ਉਹ ਭੈਣ ਸਿੱਧੂ ਦੇ ਪਿਤਾ ਦੇ ਪਹਿਲੇ ਵਿਆਹ ਤੋੰ ਉਨ੍ਹਾਂ ਦੀ ਬੇਟੀ ਹੈ। ਨਵਜੋਤ ਕੌਰ ਨੇ ਅੱਗੇ ਕਿਹਾ ਕਿ ਉਹ ਉਨ੍ਹਾਂ ਨੂੰ ਨਹੀਂ ਜਾਣਦੇ ਤੇ ਨਾ ਹੀ ਇਸ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹਨ।

ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਚ ਉਤਰਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੀ ਨੀਤੀ ਦਾ ਹਿੱਸਾ ਹੈ ਕਿ ਓਹ ਮਜੀਠੀਆ ਨੂੰ ਸੁਖਬੀਰ ਦੇ ਸਾਹਮਣੇ ਨੀਵਾਂ ਕਰਨਾ ਚਾਹੁੰਦੇ ਹਨ।

ਦੱਸ ਦਈਏ ਕਿ ਸਿੱਧੂ ਦੀ ਅਮਰੀਕਾ ਤੋਂ ਆਈ ਭੈਣ ਨੇ ਪ੍ਰੈੱਸ ਕਾਨਫਰੰਸ ਚ ਦੱਸਿਆ ਕਿ ਸਿੱਧੂ ਨੇ ਭੈਣਾਂ ਤੇ ਮਾਂ ਨੂੰ ਘਰ ਤੋਂ ਬਾਹਰ ਕੱਢਦਾ ਸੀ ਤੇ ਮਾਂ ਦੇ ਬਿਮਾਰ ਹੋਣ ਤੇ ਜੇ ਉਨ੍ਹਾਂ ਵੱਲੋਂ ਗੱਡੀ ਮੰਗੀ ਗਈ ਸੀ ਉਹ ਵੀ ਭੇਜਣ ਤੋਂ ਇਨਕਾਰ ਕਰ ਦਿੱਤੀ ਸੀ। ਸਿੱਧੂ ਦੀ ਐਨਆਰਆਈ ਭੈਣ ਨੇ ਸਿੱਧੂ ਤੇ ਜਾਇਦਾਦ ਹਡ਼ੱਪਣ ਤੱਕ ਤੇ ਇਲਜ਼ਾਮ ਲਾ ਦਿੱਤੇ ਹਨ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਲਾਵਾਰਿਸ ਹਾਲਤ ਵਿਚ ਹੋਈ ਸੀ।

- Advertisement -

ਉਨ੍ਹਾਂ ਨੇ ਪੰਜਾਬ ਵਾਸੀਆਂ ਤੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਹਾਂ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਦੇ ਨਾਲ ਹੀ ਸੁਮਨ ਤੂਰ ਨੇ ਕਿਹਾ ਕਿ ਇਸੇ ਮੁੱਦੇ ‘ਤੇ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲਬਾਤ ਕਰਨ ਦੇ ਲਈ ਅੰਮ੍ਰਿਤਸਰ ਘਰ ਵੀ ਗਈ ਸੀ, ਪਰ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਨਵਜੋਤ ਸਿੱਧੂ ਨੇ ਨਾਂ ਉਨ੍ਹਾਂ ਦਾ ਫੋਨ ਚੁੱਕਿਆ ਤੇ ਵਟਸਐਪ ‘ਤੇ ਵੀ ਬਲਾਕ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਦੀ ਭੈਣ ਨੇ ਕਿਹਾ ਕਿ ਸ਼ੈਰੀ ਬਹੁਤ ਹੀ ਬੇਰਹਿਮ ਹਨ, ਉਨ੍ਹਾਂ ਨੇ ਮਾਂ ਨਿਰਮਲ ਮਹਾਜਨ ਉਰਫ਼ ਨਿਰਮਲ ਭਗਵੰਤ ਸਿੱਧੂ ਦੇ ਨਾਲ ਬੇਇਨਸਾਫ਼ੀ ਕੀਤੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ  ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ੁਦ ਇਸ ਸਥਿਤੀ ਵਿੱਚ  ਕੀ ਕਰਨਗੇ ਤੇ ਉਨ੍ਹਾਂ ਵੱਲੋਂ ਇਸ ਘਟਨਾ ਦਾ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ।

Share this Article
Leave a comment