ਇਟਲੀ ‘ਚ ਕੁਦਰਤ ਦਾ ਕਹਿਰ, 9 ਲੋਕਾਂ ਦੀ ਹੋਈ ਮੌਤ

Rajneet Kaur
2 Min Read

ਮਿਲਾਨ  : ਇਟਲੀ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਖ਼ਰਾਬ  ਮੌਸਮ ਕਾਰਨ  ਏਮੀਲੀਆ ਰੋਮਾਨਾ ਖੇਤਰ ‘ਚ ਹੜ੍ਹ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਬਾਰਸ਼ ਤੋਂ ਬਾਅਦ ਹੜ ਆ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ‘ਤੇ ਸ਼ਰਨ ਲੈਣੀ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਟਲੀ ਵਿਚ ਖ਼ਰਾਬ ਮੌਸਮ ਜਿਸ ਵਿਚ ਤੇਜ਼ ਮੀਂਹ ਲਗਾਤਾਰ ਪੈਣ ਕਾਰਨ ਇਟਲੀ ਦੇ ਸੂਬੇ ਏਮੀਲੀਆ ਰੋਮਾਨਾ ਦਾ ਕਾਫ਼ੀ ਏਰੀਆਂ ਪ੍ਰਭਾਵਿਤ ਹੋਇਆ ਹੈ। ਮੀਂਹ ਦੇ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ।   ਰਿਪੋਰਟ ਅਨੁਸਾਰ ਹੜ੍ਹ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ ਦੇ ਇਮੋਲਾ ਵਿੱਚ ਹੋਣ ਵਾਲਾ ਫਾਰਮੂਲਾ ਵਨ ਈਵੈਂਟ ਭਾਰੀ ਮੀਂਹ ਅਤੇ ਹੜ੍ਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਟਲੀ ਵਿਚ ਆਮ ਤੌਰ ‘ਤੇ ਸਾਲ ਭਰ ਵਿਚ 1000 ਮਿਲੀਮੀਟਰ ਮੀਂਹ ਪੈਂਦਾ ਹੈ। ਉੱਥੇ ਹੀ 36 ਘੰਟਿਆਂ ‘ਚ 500 ਮਿਲੀਮੀਟਰ ਮੀਂਹ ਪਿਆ ਹੈ।

ਸਥਾਨਕ ਲੋਕ ਪਾਣੀ ਕਾਰਨ ਘਰਾਂ ਵਿਚ ਬੰਦ ਹਨ ਤੇ ਕਿਸੇ ਪਾਸੇੇ ਵੀ ਆ-ਜਾ ਨਹੀਂ ਸਕਦੇ।ਤੇਜ ਮੀਂਹ ਦੇ ਪਾਣੀ ਨੇ ਸੂਬੇ ਦੀਆਂ 23 ਨਦੀਆਂ ਦਾ ਕਿਨਾਰਿਆਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਤੇ ਇਹਨਾਂ ਨਦੀਆਂ ਦਾ  ਪਾਣੀ ਰਿਹਾਇਸ਼ੀ  ਇਲਾਕਿਆਂ ਵਿਚ ਚਲਾ ਗਿਆ ਹੈ ਜਦੋ ਕਿ 20 ਹੋਰ ਨਦੀਆਂ ਦਾ ਪਾਣੀ ਖ਼ਤਰੇ ਤੋਂ ਉਪਰ ਹਨ।  50 ਹਜ਼ਾਰ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਐਮਿਲਿਆ-ਰੋਮਾਗਨਾ ਖੇਤਰ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਕੁਝ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਲੋਕਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਤਿੰਨ ਸ਼ਹਿਰਾਂ ਫੇਜ਼ਾ, ਸੇਸੇਨਾ ਅਤੇ ਫੋਰਲੀ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ। ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਸ ਦੇ ਨਾਲ ਹੀ ਕੁਝ ਲੋਕ ਘਰਾਂ ਵਿਚ ਵੀ ਫਸੇ ਹੋਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment