ਕੌਮੀ ਵਿਗਿਆਨ ਦਿਵਸ – ਵਿਗਿਆਨ ਦੇ ਕਿਹੜੇ ਸਿਧਾਂਤ ਨੂੰ ਸਮਰਪਿਤ ਹੈ ਇਹ ਦਿਨ?

TeamGlobalPunjab
3 Min Read

-ਅਵਤਾਰ ਸਿੰਘ

ਪ੍ਰੋਫੈਸਰ ਚੰਦਰ ਸ਼ੇਖਰ ਵੈਂਕਟਾਰਮਨ ਇਸ ਮਹਾਨ ਵਿਗਿਆਨੀ ਦਾ ਜਨਮ 7-11-1888 ਨੂੰ ਤਿਰਚਨਾਪੁਲੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਪੰਡਤ ਅਯਰ ਗਣਿਤ ਦੇ ਅਧਿਆਪਕ ਸਨ।

ਉਹ ਵਿਸ਼ਾਖਾਪਟਨਮ ਦੇ ਕਾਲਜ ਵਿੱਚ ਭੌਤਿਕ ਵਿਗਿਆਨ ਤੇ ਗਣਿਤ ਦੇ ਪ੍ਰੋਫੈਸਰ ਬਣੇ। ਇਨ੍ਹਾਂ ਗੱਲਾਂ ਦਾ ਰਮਨ ‘ਤੇ ਅਸਰ ਹੋਇਆ ਤੇ ਉਨ੍ਹਾਂ 12 ਸਾਲ ਦੀ ਉਮਰ ਵਿੱਚ ਮੈਟਰਿਕ ਕੀਤੀ।
ਬੀ ਏ ਦੀ ਡਿਗਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਕ ਮਹਾਨ ਖੋਜੀ ਮੰਨਿਆ ਜਾਣ ਲੱਗ ਪਿਆ। ਵਿਦਿਆਰਥੀ ਸਮੇਂ ਵਿੱਚ ਹੀ ਉਨ੍ਹਾਂ ਦੇ ਦੋ ਖੋਜ ਪੱਤਰ ਤਕਨੀਕ ਰਸਾਲਿਆਂ ਵਿੱਚ ਛਪੇ।

ਭੌਤਿਕ ਵਿਗਿਆਨ ਵਿੱਚ ਸੋਨੇ ਦਾ ਤਗਮੇ ਜਿਤਿਆ। ਭੌਤਿਕ ਵਿਗਿਆਨ ਵਿੱਚ ਐਮ. ਐਸਸੀ ਪਾਸ ਕਰਨ ਤੋਂ ਪਿੱਛੋਂ 1911 ਨੂੰ ਡਾਕ ਤਾਰ ਵਿਭਾਗ ਵਿੱਚ ਅਕਾਊਟੈਂਟ ਜਨਰਲ ਨਿਯੁਕਤ ਹੋਏ ਪਰ ਉਨ੍ਹਾਂ ਵਿਗਿਆਨ ਵਿੱਚ ਖੋਜਾਂ ਜਾਰੀ ਰੱਖੀਆ।

- Advertisement -

1914 ਕੋਲਕੱਤਾ ਦੇ ਸਾਇੰਸ ਕਾਲਜ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਲੱਗੇ। 1917 ਤੋਂ 1933 ਤਕ ਕਲਕੱਤਾ ਯੂਨੀਵਰਸਿਟੀ ਵਿੱਚ ਫਿਜਿਕਸ ਦੇ ਪ੍ਰੋਫੈਸਰ ਰਹੇ। ਇਸੇ ਸਮੇਂ ਦੌਰਾਨ ਉਹ 1924 ਨੂੰ ਬ੍ਰਿਟਿਸ਼ ਐਸੋਸ਼ੀਸਨ ਦੀ ਸਾਇੰਸ ਦੇ ਵਿਕਾਸ ਲਈ ਟਰਾਂਟੋ ਗਏ।

1928 ਵਿੱਚ ਉਹ ਭਾਰਤੀ ਸਾਇੰਸ ਕਾਂਗਰਸ ਦੇ ਪ੍ਰਧਾਨ ਬਣੇ। ਇਸੇ ਸਾਲ ਹੀ ਉਨ੍ਹਾਂ ਨੇ ਇਕ ਪ੍ਰਕ੍ਰਿਤਿਕ ਘਟਨਾ ਦਾ ਪਤਾ ਲਾਇਆ, ਇਕ ਪ੍ਰਭਾਵ ‘ਤੇ ਕਿਰਨਾਂ ਦੀ ਖੋਜ ਕੀਤੀ ਜੋ ‘ਰਮਨ ਪ੍ਰਭਾਵ’ ਅਤੇ ‘ਰਮਨ ਕਿਰਨਾਂ’ ਦੇ ਨਾਲ ਜਾਣੇ ਜਾਣ ਲਗੇ।

ਜਦੋਂ ਇਕ ਰੰਗ-ਪ੍ਰਕਾਸ਼ ਦੀ ਕਿਰਨ ਕਿਸੇ ਪਾਰਦਰਸ਼ੀ ਪਦਾਰਥ ਵਿੱਚੋਂ ਲੰਘਦੀ ਹੈ ਤਾਂ ਉਸ ਕਿਰਨ ਦਾ ਕੁਝ ਭਾਗ ਆਪਣੇ ਮਾਰਗ ਤੋਂ ਫੈਲ ਜਾਂਦਾ ਹੈ, ਫੈਲੇ ਪ੍ਰਕਾਸ਼ ਦੀ ਲੰਬਾਈ ਆਰੰਭਕ ਪ੍ਰਕਾਸ਼ ਦੀ ਤਰੰਗ ਲੰਬਾਈ ਨਾਲੋਂ ਜਿਆਦਾ ਹੁੰਦੀ ਹੈ। ਇਸ ਕਰਕੇ ਇਸਦਾ ਰੰਗ ਵੀ ਅਰੰਭਕ ਪ੍ਰਕਾਸ਼ ਨਾਲੋਂ ਭਿੰਨ ਹੁੰਦਾ ਹੈ।

ਸੰਸਾਰ ਵਿੱਚ ਇਸ ਖੋਜ ਦਾ ਸਨਮਾਨ ਕੀਤਾ ਗਿਆ। 1930 ਵਿੱਚ ਇਸ ਖੋਜ ਤੇ ਸਵੀਡਨ ਬੁਲਾ ਕੇ ਨੋਬਲ ਇਨਾਮ ਨਾਲ ਸਨਮਾਨਿਆ ਗਿਆ। 1933 ਵਿਚ ਬੰਗਲੌਰ ਵਿਖੇ ਭਾਰਤੀ ਵਿਗਿਆਨ ਸੰਸਥਾਨ ਦੇ ਡਾਇਰੈਕਟਰ ਨਿਯੁਕਤ ਹੋਏ।

1943 ਵਿੱਚ ਉਥੇ ਹੀ ਉਨ੍ਹਾਂ ‘ਰਮਨ ਰਿਸਰਚ ਇੰਸਟੀਚਿਉਟ’ ਦੀ ਸਥਾਪਨਾ ਕੀਤੀ ਤੇ 27 ਸਾਲ ਨਿਰਦੇਸ਼ਕ ਰਹੇ, ਦਰਜਨਾਂ ਖੋਜ ਪੱਤਰ ਤੇ ਚਾਰ ਵਡਮੁੱਲੀਆਂ ਕਿਤਾਬਾਂ ਲਿਖੀਆਂ। 28 ਫਰਵਰੀ 1928 ਨੂੰ “ਰਮਨ ਪ੍ਰਭਾਵ” ਨਾਂ ਦੀ ਕੀਤੀ ਖੋਜ ਨਾਲ ਰਮਨ ਸਪੈਕਟਰੋ ਸਕੋਪੀ ਦਾ ਵਿਕਾਸ ਹੋਇਆ। ਹਰ ਸਾਲ ਇਸ ਖੋਜ ਤੇ ਵਿਗਿਆਨੀ ਨੂੰ ਯਾਦ ਰੱਖਣ 1987 ਤੋਂ ਹਰ ਸਾਲ ਕੌਮੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਇਹ ਕਾਰਜ ਉਨ੍ਹਾਂ ਦੀ ਜਿੰਦਗੀ ਸੀ ਅਤੇ ਵਿਗਿਆਨ ਉਨ੍ਹਾਂ ਦਾ ਰੱਬ।

- Advertisement -

ਇਕ ਵਾਰ ਮਹਾਤਮਾ ਗਾਂਧੀ ਨੂੰ ਕਹਿਣ ਲਗੇ, ਜੇ ਕਿਧਰੇ ਰੱਬ ਹੈ ਵੀ, ਸਾਨੂੰ ਉਸਦੀ ਭਾਲ ਇਸ ਬ੍ਰਹਿਮੰਡ ਵਿਚ ਹੀ ਕਰਨੀ ਚਾਹੀਦੀ ਹੈ। ਜੇ ਉਹ ਬ੍ਰਹਿਮੰਡ ਵਿੱਚੋਂ ਨਹੀਂ ਲੱਭਦਾ ਤਾਂ ਉਹ ਭਾਲ ਕਰਨ ਦੇ ਯੋਗ ਨਹੀਂ ਹੈ। ਉਹ ਚਾਹੁੰਦੇ ਸਨ ਧਰਤੀ ‘ਤੇ ਰਹਿੰਦੇ ਇਨਸਾਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਹੋਣੀਆਂ ਚਾਹੀਦੀਆਂ ਹਨ।

ਉਹ ਸੰਗੀਤ ਤੇ ਚਿੱਤਰਕਲਾ ਦੇ ਪ੍ਰੇਮੀ ਸਨ ਤੇ ਉਨ੍ਹਾਂ ਨੂੰ ਫੁੱਲਾਂ ਨਾਲ ਬਹੁਤ ਪਿਆਰ ਸੀ। 21-11-1970 ਨੂੰ ਬੰਗਲੌਰ ਵਿਖੇ ਇਹ ਮਹਾਨ ਵਿਗਿਆਨੀ ਸਦਾ ਲਈ ਵਿਛੋੜਾ ਦੇ ਗਏ।

Share this Article
Leave a comment