ਨਾਰੀਅਲ ਪਾਣੀ – ਸਿਹਤਮੰਦ ਤੱਤਾਂ ਨਾਲ ਭਰਪੂਰ ਖੁਰਾਕ

TeamGlobalPunjab
2 Min Read

-ਅਵਤਾਰ ਸਿੰਘ

ਨਾਰੀਅਲ ਪਾਣੀ ਵਿੱਚ ਕਮਾਲ ਦੇ ਸਿਹਤਵਰਧੱਕ ਤੱਤ ਹੁੰਦੇ ਹਨ। ਇਸ ਵਿੱਚ ਪੁਟਾਸ਼ੀਅਮ, ਕੈਲਸ਼ੀਅਮ, ਆਇਰਨ, ਤਾਂਬਾ, ਜ਼ਿੰਕ ਆਦਿ ਦੇ ਇਲਾਵਾ ਅਨੇਕਾਂ ਅਮੀਨੋ ਐਸਿਡਜ਼, ਐਂਜ਼ਾਇਮਜ਼ ਅਤੇ ਐਂਟੀ ਔਕਸੀਡੈਂਟਸ ਹੁੰਦੇ ਹਨ।

ਇਹ ਸਰੀਰਕ ਸੁੰਦਰਤਾ ਵਧਾਉਂਦੇ ਹਨ, ਇਹ ਵਾਲਾਂ, ਚਮੜੀ, ਅੱਖਾਂ, ਦੰਦਾਂ, ਨਹੁੰਆਂ ਨੂੰ ਵੀ ਸੁੰਦਰ ਤੇ ਮਜ਼ਬੂਤ ਬਣਾਉਂਦੇ ਹਨ। ਨਾਰੀਅਲ ਪਾਣੀ ਵਿਚਲੇ ਪੌਸ਼ਟਿਕ ਤੱਤ ਮਾਨਸਿਕ ਤੰਦਰੁਸਤੀ ਵਾਸਤੇ ਵੀ ਬਹੁਤ ਲੋੜੀਂਦੇ ਹੁੰਦੇ ਹਨ।

ਬਹੁਤ ਲੋਕ ਨਾਰੀਅਲ ਪਾਣੀ ਨੂੰ ਪਸੰਦ ਨਹੀਂ ਕਰਦੇ। ਲੇਕਿਨ ਇਹ ਹਰ ਉਮਰ ਦੇ ਵਿਅਕਤੀ ਨੂੰ ਭਾਰੀ ਫ਼ਾਇਦਾ ਦੇ ਸਕਦਾ ਹੈ। ਇਹ ਖੂਨ ਦੀ ਪੀ ਐਚ ਵੈਲਿਯੂ ਨੂੰ ਸਹੀ ਰੱਖਦਾ ਹੈ। ਇਹ ਖੂਨ ਵਿੱਚ ਪੁਟਾਸ਼ੀਅਮ ਸੋਡੀਅਮ ਦਾ ਬੈਲੰਸ ਬਣਾਉਣ ਚ ਮਦਦ ਕਰਦਾ ਹੈ।

- Advertisement -

ਨਾਰੀਅਲ ਪਾਣੀ ਜੇ ਕਦੇ ਕਦਾਈਂ ਹੀ ਪੀਤਾ ਜਾਵੇ ਤਾਂ ਵੀ ਇਹ ਬੀਪੀ ਵੱਧਣੋਂ ਅਤੇ ਕੋਲੈਸਟਰੋਲ ਵੱਧਣੋਂ ਵੀ ਬਚਾਅ ਕਰਦਾ ਹੈ। ਇਹ ਪਿੱਤੇ ਗੁਰਦੇ ਦੀ ਪੱਥਰੀ ਬਣਨੋਂ ਵੀ ਰੋਕਦਾ ਹੈ। ਸਾਹ ਚੜਨਾ, ਧੜਕਣ ਵੱਧਣੀ, ਹਾਰਟ ਅਟੈਕ, ਅਧਰੰਗ ਆਦਿ ਤੋਂ ਵੀ ਬਚਾਉਂਦਾ ਹੈ। ਕੁੱਝ ਦਿਨ ਹੀ ਰੋਜ਼ਾਨਾ ਇੱਕ ਵਾਰ ਪੀਣ ਤੇ ਲੱਤਾਂ ਬਾਹਾਂ ਚ ਕੜੱਲ ਪੈਣੋਂ ਹੱਟਦੇ ਹਨ।

ਇਸ ਦੀ ਖਾਣੇ ਨਾਲ ਵਰਤੋਂ ਕਰਦੇ ਰਹਿਣ ਨਾਲ ਭੁੱਖ ਖੁੱਲ੍ਹ ਕੇ ਲੱਗਦੀ ਹੈ, ਪੇਟ ਗੈਸ, ਸਿਰ ਭਾਰੀ ਰਹਿਣਾ, ਧੌਣ ਨੂੰ ਖਿੱਚ ਪੈਣੀ, ਚਿੜਚਿੜਾਪਨ, ਗੁੱਸਾ ਜ਼ਿਆਦਾ ਆਉਣਾ, ਅੱਖਾਂ, ਚਮੜੀ, ਬੁੱਲ੍ਹਾਂ, ਵਾਲਾਂ ਆਦਿ ਦੀ ਸੁੰਦਰਤਾ ਤੇ ਤੰਦਰੁਸਤੀ ਵਧਾਉਂਦਾ ਹੈ।

ਜਿੱਥੇ ਹਰ ਤਰਾਂ ਦੇ ਕੋਲਡ ਡਰਿੰਕਸ ਸਿਹਤ ਦਾ ਭਾਰੀ ਨੁਕਸਾਨ ਕਰਦੇ ਹਨ ਉਥੇ ਕੁਦਰਤੀ ਤੋਹਫ਼ੇ ਕੁਦਰਤੀ ਕੋਲਡ ਡਰਿੰਕ ਨਾਰੀਅਲ ਪਾਣੀ ਵਿਅਕਤੀ ਦੀ ਉਮਰ ਲੰਬੀ ਕਰਦਾ ਹੈ ਤੇ ਤੰਦਰੁਸਤੀ ਦਿੰਦਾ ਹੈ।

ਇਹ ਸਵੇਰੇ ਖਾਲੀ ਪੇਟ ਵੀ ਪੀਤਾ ਜਾ ਸਕਦਾ ਹੈ। ਇਸ ਨਾਲ ਡਰਾਈ ਫਰੂਟ, ਭਿੱਜੇ ਜਾਂ ਪੁੰਗਰੇ ਛੋਲੇ ਜਾਂ ਪੁੰਗਰੀਆਂ ਦਾਲਾਂ ਵੀ ਖਾ ਸਕਦੇ ਹੋ। ਦੁਪਹਿਰ ਦੀ ਚਾਹ ਕੌਫ਼ੀ ਦੀ ਗੰਦੀ ਆਦਤ ਦੀ ਜਗ੍ਹਾ ਤਾਂ ਇਹ ਬੇਹੱਦ ਸਿਹਤਵਰਧੱਕ ਹੁੰਦਾ ਹੈ। ਇਸਨੂੰ ਖਾਣੇ ਦੇ ਤੁਰੰਤ ਬਾਅਦ ਪਾਣੀ ਵੱਜੋਂ ਵੀ ਪੀਤਾ ਜਾ ਸਕਦਾ ਹੈ। ਤਦ ਇਸ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਵੀ ਪਾਇਆ ਜਾ ਸਕਦਾ ਹੈ।

Share this Article
Leave a comment