Breaking News

ਸਰਦੀਆਂ ‘ਚ ਘੱਟ ਪਾਣੀ ਦਾ ਸੇਵਨ ਔਰਤਾਂ ਲਈ ਹੋ ਸਕਦਾ ਨੁਕਸਾਨਦਾਇਕ

ਸਰਦੀ ਆਉਂਦੇ ਹੀ ਜੀਵਨਸ਼ੈਲੀ ਵਿਚ ਤਬਦੀਲੀ ਆ ਜਾਂਦੀ ਹੈ। ਖਾਣ – ਪੀਣ ਤੋਂ ਲੈ ਕੇ ਰਹਿਣ ਸਹਿਣ ਤੱਕ ਸਭ ਕੁਝ ਬਦਲ ਜਾਂਦਾ ਹੈ ।ਸਰਦੀ ਆਉਂਦੇ ਹੀ ਕਈ ਲੋਕ ਪਾਣੀ ਦਾ ਸੇਵਨ ਘੱਟ ਕਰ ਦਿੰਦੇ ਹਨ, ਪਰ ਹਰ ਮੌਸਮ ਵਿਚ ਸਰੀਰ ‘ਚ ਪਾਣੀ ਦੀ ਮਾਤਰਾ ਪੂਰੀ ਚਾਹੀਦੀ ਹੈ। ਜੋ ਲੋਕ ਸਰਦੀ ਵਿਚ ਪਾਣੀ ਦਾ ਸੇਵਨ ਘੱਟ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ[ ਔਰਤਾਂ ਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ। ਔਰਤਾਂ ਨੂੰ ਠੰਢਾ ਪਾਣੀ ਪੀਣ ਦੀ ਬਜਾਏ ਕੋ ਸੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਨਾਲ ਹੀ ਸਰਦੀਆਂ ਵਿੱਚ ਫਾਸਟ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਇਸ ਤੋਂ ਬਚਣਾ ਬਿਹਤਰ ਹੈ। ਇਸ ਦੇ ਨਾਲ ਹੀ ਵਿਟਾਮਿਨ C ਇੱਕ ਚੰਗਾ ਐਂਟੀ-ਆਕਸੀਡੈਂਟ ਹੈ। ਅਜਿਹੇ ‘ਚ ਸਰਦੀਆਂ ‘ਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸੁੱਕੇ ਮੇਵੇ ਖਾਣਾ ਵੀ ਫਾਇਦੇਮੰਦ ਸਾਬਤ ਹੁੰਦਾ ਹੈ।

ਧੁੱਪ ਵਿਚ ਬੈਠੋ : ਸਰਦੀਆਂ ਵਿੱਚ ਧੁੱਪ ਵਿਚ ਬੈਠਣਾ ਚਾਹੀਦਾ ਹੈ, ਕਿਉਕਿ ਧੁੱਪ ਵਿਚ ਬੈਠਣ ਨਾਲ ਵਿਟਾਮਿਨ ਡੀ ਮਿਲਦਾ ਹੈ।ਜਿਸ ਨਾਲ ਸਰੀਰ ਦੀਆਂ ਹੱਡੀਆਂ ਨੂੰ ਅਰਾਮ ਮਿਲਦਾ ਹੈ। ਜ਼ਿਆਦਾ ਸਮਾਂ ਧੁੱਪ ਵਿਚ ਬੈਠਣ ਨਾਲ ਪਾਣੀ ਦੀ ਪਿਆਸ ਲਗਦੀ ਹੈ ।ਫੇਰ ਵਾਰ ਵਾਰ ਪਾਣੀ ਪੀਣ ਨਾਲ ਸਿਹਤ ਵੀ ਠੀਕ ਰਹਿੰਦੀ ਹੈ।
ਕਸਰਤ ਕਰੋ -: ਡਾਕਟਰ ਅਨੁਸਾਰ ਔਰਤਾਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਅਜਿਹੇ ‘ਚ ਜ਼ਰੂਰੀ ਹੈ ਕਿ ਉਹ ਨਿਯਮਿਤ ਤੌਰ ‘ਤੇ ਹਲਕੀ ਕਸਰਤ ਕਰੇ। ਸੈਰ ਕਰਨਾ ਵੀ ਚੰਗੀ ਆਦਤ ਹੈ। ਇਸ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਕਰੋ। ਮੌਸਮ ਵਿੱਚ ਲਗਾਤਾਰ ਬਦਲਾਅ ਕਾਰਨ ਦਿਨ ਵਿੱਚ ਅਕਸਰ ਠੰਢ ਅਤੇ ਗਰਮੀ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ‘ਚ ਇਸ ਮੌਸਮ ‘ਚ ਵਾਇਰਲ ਇਨਫੈਕਸ਼ਨ ਦੀ ਦਰ ਕਾਫੀ ਵਧ ਜਾਂਦੀ ਹੈ। ਇਸ ਲਈ ਸਾਵਧਾਨੀ ਦੀ ਲੋੜ ਹੈ।

ਗਰਭਵਤੀ ਔਰਤਾਂ ਲਈ ਧਿਆਨ ਰੱਖਣ ਯੋਗ ਗੱਲਾਂ: ਗਰਭਵਤੀ ਔਰਤਾਂ ਨੂੰ ਨਿਯਮਿਤ ਤੌਰ ‘ਤੇ ਆਪਣਾ ਸਾਰਾ ਚੈਕਅੱਪ ਕਰਵਾਉਣਾ ਚਾਹੀਦਾ ਹੈ ਅਤੇ ਡਾਕਟਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਮੌਸਮ ‘ਚ ਆਉਣ ਵਾਲੇ ਫਲਾਂ ਅਤੇ ਸਬਜ਼ੀਆਂ ਦਾ ਕਾਫੀ ਮਾਤਰਾ ‘ਚ ਸੇਵਨ ਕਰਨਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਣ। ਅਕਸਰ ਪਰਿਵਾਰ ਦੀ ਦੇਖਭਾਲ ਕਰਨ ਵਿੱਚ ਰੁੱਝੀਆਂ ਔਰਤਾਂ ਆਪਣੀ ਸਿਹਤ ਪ੍ਰਤੀ ਲਾਪਰਵਾਹ ਹੋ ਜਾਂਦੀਆਂ ਹਨ। ਉਹ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੀਆਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਲਈ ਵੀ ਸਮਾਂ ਕੱਢਣ ਤੇ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨ ।

Disclaimer: This content provides general information only including advice. It is in no way a substitute for qualified medical opinion. Always consult an expert or your doctor for more details. Global Punjab TV does not claim responsibility for this information.

Check Also

ਕਰੀ ਪੱਤੇ ਦੇ ਇਹ ਸਭ ਤੋਂ ਵਧੀਆ 7 ਫਾਇਦੇ ਤੁਹਾਡੇ ਵਾਲਾਂ ਲਈ ਹੋਣਗੇ ਲਾਭਦਾਇਕ!

ਕਰੀ ਪੱਤਾ ਜਿਸ ਦੀ ਵਰਤੋਂ ਨਾ ਸਿਰਫ ਖਾਣ ਪੀਣ ਦੀਆਂ ਵਸਤਾਂ ‘ਚ ਕੀਤੀ ਜਾਂਦੀ ਹੈ …

Leave a Reply

Your email address will not be published. Required fields are marked *