Home / ਓਪੀਨੀਅਨ / ਕੌਮੀ ਝੰਡਾ ਦਿਵਸ – ਪੜ੍ਹੋ ਕਿਸ ਨੇ ਤਿਆਰ ਕੀਤਾ ਸੀ ਇਸ ਦਾ ਡਿਜ਼ਾਈਨ

ਕੌਮੀ ਝੰਡਾ ਦਿਵਸ – ਪੜ੍ਹੋ ਕਿਸ ਨੇ ਤਿਆਰ ਕੀਤਾ ਸੀ ਇਸ ਦਾ ਡਿਜ਼ਾਈਨ

-ਅਵਤਾਰ ਸਿੰਘ

ਝੰਡਾ ਦਿਵਸ ਆਜ਼ਾਦੀ ਤੋਂ ਬਾਅਦ ਜੁਲਾਈ 1948 ਵਿੱਚ ਬਣੀ ਰੱਖਿਆ ਕਮੇਟੀ ਨੇ ਤਿੰਨੇ ਸੈਨਾਵਾਂ ਦੇ ਪਰਿਵਾਰਾਂ ਦੀ ਮਦਦ ਲਈ ਭਲਾਈ ਫੰਡ ਬਣਾਉਣ ਦਾ ਫੈਸਲਾ ਕੀਤਾ।

28 ਅਗਸਤ 1949 ਨੂੰ ਦੇਸ਼ ਦੇ ਰੱਖਿਆ ਮੰਤਰੀ ਨੇ ਹਰ ਸਾਲ 7 ਦਸੰਬਰ ਨੂੰ ਹਥਿਆਰ ਬੰਦ ਸੈਨਾ ਝੰਡਾ ਦਿਵਸ ਮਨਾਉਣ ਦਾ ਫੈਸਲਾ ਕੀਤਾ। ਜਿਸ ਦਾ ਉਦੇਸ਼ ਸੀ ਕਿ ਤਿੰਨੇ ਸੈਨਾਵਾਂ ਥਲ, ਹਵਾਈ ਤੇ ਜਲ ਸੈਨਾ ਦੇ ਪਰਿਵਾਰਾਂ ਦੀ ਭਲਾਈ ਲਈ ਫੰਡ ਇਕੱਠਾ ਕਰਨਾ। ਇਸ ਵਾਸਤੇ ਵੱਖ ਵੱਖ ਵਿਭਾਗਾਂ ਨੂੰ ਝੰਡੇ ਦੇ ਚਿੰਨ੍ਹ ਵਾਲੇ ਕੂਪਨ ਫੰਡ ਇਕੱਠਾ ਕਰਨ ਹਿੱਤ ਦਿੱਤੇ ਜਾਂਦੇ ਹਨ।

1947 ਤੋਂ ਲੈ ਕੇ ਹੁਣ ਤਕ ਸਾਰੀਆਂ ਜੰਗਾਂ ਵਿੱਚ ਤਿੰਨਾਂ ਸੈਨਾਵਾਂ ਦੇ 19,000 ਫੌਜ ਦੇ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ 33,000 ਦੇ ਲਗਭਗ ਜਖ਼ਮੀ ਹੋਏ।

ਕੌਮੀ ਝੰਡੇ ਦਾ ਇਤਿਹਾਸ: ਸਭ ਤੋਂ ਪਹਿਲਾਂ 7 ਅਗਸਤ 1906 ਨੂੰ ਦੇਸ਼ ਦਾ ਕੌਮੀ ਝੰਡਾ ਕਲਕੱਤਾ ਦੇ ਇਕ ਸਮਾਗਮ ‘ਚ ਸੁਰਿੰਦਰ ਨਾਥ ਬੈਨਰਜੀ ਵੱਲੋਂ ਲਹਿਰਾਇਆ ਗਿਆ। ਇਸ ਵਿੱਚ ਤਿੰਨ ਰੰਗ ਲਾਲ, ਪੀਲੇ ਤੇ ਹਰੇ ਰੰਗ ਦੀਆਂ ਪੱਟੀਆਂ ਸਨ। ਹਰੀ ਪੱਟੀ ਵਿੱਚ ਅੱਠ ਚਿੱਟੇ ਰੰਗ ਦੇ ਕਮਲ ਫੁੱਲਾਂ ਦੇ ਨਿਸ਼ਾਨ, ਲਾਲ ਪੱਟੀ ਤੇ ਚੰਨ ਸੂਰਜ ਅਤੇ ਵਿਚਕਾਰ ਪੀਲੇ ਰੰਗ ਉਪਰ ‘ਵੰਦੇ ਮਾਤਰਮ’ ਦੇਵਨਾਗਿਰੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ।

ਮੈਡਮ ਕਾਮਾ ਨੇ ਇਸ ਨੂੰ 18 ਅਗਸਤ 1907 ‘ਚ ਜਰਮਨੀ ਦੇ ਇਕ ਸਮਾਗਮ ‘ਚ ਲਹਿਰਾਇਆ, 1916 ਤੱਕ ਇਹ ਪ੍ਰਵਾਨ ਰਿਹਾ। ਐਨੀ ਬੇਸੈਂਟ ਤੇ ਬਾਲ ਗੰਗਾਧਰ ਤਿਲਕ ਨੇ ਇਕ ਹੋਰ ਝੰਡਾ ਤਿਆਰ ਕੀਤਾ ਜਿਸ ਵਿੱਚ ਪੰਜ ਲਾਲ ਤੇ ਪੰਜ ਹਰੀਆਂ ਪੱਟੀਆਂ ਸਨ। ਹਰੀ ਪੱਟੀ ਵਿੱਚ ਸੱਤ ਤਾਰੇ ਜਿਸ ਕਰਕੇ ਸਪਤਰਿਸ਼ੀ ਦਾ ਨਾਂ ਵੀ ਦਿੱਤਾ ਗਿਆ।

ਇਕ ਨੁੱਕਰ ਵਿੱਚ ਯੂਨੀਅਨ ਜੈਕ ਦਾ ਨਿਸ਼ਾਨ ਸੀ ਜਿਸ ਦਾ ਵਿਰੋਧ ਹੋਇਆ। ਫਿਰ ਐਨੀ ਬੇਸੈਂਟ ਨੇ ਹਿੰਦੂ ਤੇ ਮੁਸਲਮਾਨ ਕੌਮਾਂ ਦੇ ਦੋ ਰੰਗ ਹਰਾ ਤੇ ਲਾਲ ਝੰਡਾ ਬਣਾਉਣ ਦਾ ਸੁਝਾਅ ਦਿੱਤਾ। ਮਹਾਤਮਾ ਗਾਂਧੀ ਦਾ ਤਿੰਨ ਰੰਗ ਵਿਚਕਾਰਲੀ ਪੱਟੀ ‘ਤੇ ਚਰਖੇ ਦੇ ਨਿਸ਼ਾਨ ਲਾਉਣ ਦਾ ਸੁਝਾਅ ਵੀ ਰੱਦ ਹੋ ਗਿਆ, ਅਖੀਰ ‘ਚ ਕੇਸਰੀ ਰੰਗ ਦੀ ਪੱਟੀ ਕੁਰਬਾਨੀ ਦੀ ਪ੍ਰਤੀਕ ਉਪਰ, ਵਿਚਕਾਰ ਚਿੱਟੀ ਪਟੀ ਸ਼ਾਤੀ ਤੇ ਸਫਾਈ ਦੀ ਪ੍ਰਤੀਕ ਉਪਰ ਸਾਰਨਾਥ ਦੀ ਲਾਠ ਉਤੇ ਬਣੇ ਅਸ਼ੋਕ ਦੇ 24 ਲਕੀਰਾਂ ਵਾਲਾ ਚੱਕਰ ਤੇ ਹੇਠਾਂ ਹਰੇ ਰੰਗ ਦੀ ਪੱਟੀ ਖੁਸ਼ਹਾਲੀ ਦੀ ਪ੍ਰਤੀਕ ਹੈ ਨੂੰ ਮਨਜੂਰ ਕੀਤਾ ਗਿਆ।

ਇਸ ਦਾ ਡੀਜ਼ਾਇਨ ਲੈਫਟੀਨੈਟ ਪਿੰਗਲੀ ਵੈਂਕਈਆ ਨੇ ਤਿਆਰ ਕੀਤਾ। 6/8/1921 ਨੂੰ ਮੀਟਿੰਗ ਵਿੱਚ ਪ੍ਰਵਾਨ ਕੀਤਾ ਗਿਆ ਤੇ 31ਅਗਸਤ 1921 ਨੂੰ ਕਾਂਗਰਸ ਦੀ ਕਾਨਫਰੰਸ ਵਿੱਚ ਲਹਿਰਾਇਆ ਗਿਆ। 22/7/1947 ਨੂੰ ਸੰਵਿਧਾਨ ਸਭਾ ਦੇ ਫੈਸਲੇ ਅਨੁਸਾਰ ਦੇਸ਼ ਦੇ ਆਜ਼ਾਦ ਹੋਣ ਤੇ 16 ਅਗਸਤ 1947 ਨੂੰ ਪਹਿਲੀ ਵਾਰ ਲਾਲ ਕਿਲੇ ‘ਤੇ ਲਹਿਰਾਇਆ ਗਿਆ।

ਹਰ ਸਾਲ 26 ਜਨਵਰੀ ਨੂੰ ਰਾਸ਼ਟਰਪਤੀ ਤੇ 15 ਅਗਸਤ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਵਿੱਚ ਤਿਰੰਗਾ ਲਾਲ ਕਿਲੇ ਤੇ ਲਹਿਰਾਇਆ ਜਾਂਦਾ ਹੈ। ਇਸਦਾ ਸਾਈਜ 3:2 ਦੇ ਅਨੁਪਾਤ ਵਿੱਚ ਹੁੰਦਾ ਹੈ ਤੇ ਖਾਦੀ ਦੇ ਕੱਪੜਾ ਦਾ ਹੋਣਾ ਚਾਹੀਦਾ ਹੈ। ਸਵੇਰ ਸਮੇਂ ਲਹਿਰਾ ਕੇ ਸ਼ਾਮ ਨੂੰ ਉਤਾਰਨਾ ਹੁੰਦਾ ਹੈ। ਹਰ ਦੇਸ਼ ਦਾ ਕੌਮੀ ਝੰਡਾ ਤੇ ਕੌਮੀ ਗੀਤ ਆਪਣਾ ਹੁੰਦਾ ਹੈ।ਹਰੇਕ ਨਾਗਰਿਕ ਨੂੰ ਇਸ ਤੇ ਮਾਣ ਹੁੰਦਾ ਹੈ। ਦਸੰਬਰ 1929 ਵਿੱਚ ਕਾਂਗਰਸ ਨੇ ਲਾਹੌਰ ਇਜਲਾਸ ਵਿੱਚ ਪੂਰਨ ਸਵਰਾਜ ਲਈ ਲੋਕਾਂ ਨੂੰ ਸਦਾ ਦਿੱਤਾ ਕਿ ਉਹ 26 ਜਨਵਰੀ 1930 ਨੂੰ ਤਿਰੰਗਾ ਝੰਡਾ ਲਹਿਰਾ ਕੇ ਅਜ਼ਾਦੀ ਦਿਵਸ ਮਨਾਇਆ ਜਾਵੇ।

ਇਸਦੇ ਜੁਆਬ ਵਿੱਚ ਆਰ ਐਸ ਐਸ ਦੇ ਸੰਸਥਾਪਕ ਤੇ ਮੁਖੀ ਕੇਸ਼ਬ ਵਲੀ ਰਾਮ ਹੈਡਗੇਵਾਰ ਨੇ ਸਾਰੀਆਂ ਸ਼ਾਖਾਵਾਂ ਨੂੰ ਹੁਕਮ ਦਿੱਤਾ ਕਿ ਰਾਸ਼ਟਰੀ ਝੰਡੇ ਦੀ ਥਾਂ ਭਗਵੇਂ ਝੰਡੇ ਨੂੰ ਪੂਜਿਆ ਜਾਵੇ। ਆਰ ਐਸ ਐਸ ਨੇ ਕਦੇ ਵੀ ਰਾਸ਼ਟਰੀ ਝੰਡੇ ਦਾ ਸਨਮਾਨ ਨਹੀਂ ਕੀਤਾ। ਪਰ ਇਸਨੂੰ ਆਪਣੇ ਸਵਾਰਥ ਲਈ ਜਰੂਰ ਵਰਤਦੇ ਹਨ।

ਸ਼੍ਰੀਨਗਰ ਦੇ ਲਾਲ ਚੌਂਕ ਵਿੱਚ ਤਿਰੰਗਾ ਲਹਿਰਾ ਕੇ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਚੁਣੌਤੀ ਦਿੰਦੇ ਹਨ ਕਿਉਕਿ ਇਸ ਨਾਲ ਮਸ਼ਹੂਰੀ ਮਿਲਦੀ ਹੈ। ਇਹ ਸੱਚ ਆਜ਼ਾਦੀ ਦੀ ਲੜਾਈ ਵਿੱਚ ਜਦੋਂ ਤਿਰੰਗਾ ਝੰਡਾ ਅੰਗਰੇਜ਼ ਸਾਮਰਾਜ ਖਿਲਾਫ ਭਾਰਤੀ ਜਨਤਾ ਦਾ ਸਾਂਝੇ ਅੰਦੋਲਨ ਦਾ ਪ੍ਰਤੀਕ ਸੀ ਤਾਂ ਉਸ ਵੇਲੇ ਵੀ ਆਰ ਐਸ ਐਸ ਲਈ ਕੋਈ ਅਹਿਮੀਅਤ ਨਹੀਂ ਸੀ।

ਹੁਣ ਇਸ ਨੂੰ ਨੀਵਾਂ ਦਿਖਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। 14/7/1946 ਨੂੰ ਇਸ ਦੇ ਦੂਜੇ ਮੁਖੀ ਗਵਾਲਕਰ ਨੇ ਨਾਗਪੁਰ ਵਿੱਚ ਦਾਅਵਾ ਕੀਤਾ ਸੀ ਕਿ ਭਗਵਾਂ ਝੰਡਾ ਹੀ ਸੰਪੂਰਨ ਰੂਪ ਵਿੱਚ ਮਹਾਨ ਭਾਰਤੀ ਸੰਸਕਿਰਤੀ ਨੂੰ ਦਰਸਾਉਦਾ ਹੈ। ਸਾਡਾ ਪੱਕਾ ਵਿਸ਼ਵਾਸ ਹੈ ਕਿ ਅਖੀਰ ਵਿੱਚ ਇਸੇ ਝੰਡੇ ਅੱਗੇ ਸਾਰਾ ਦੇਸ਼ ਝੁਕੇਗਾ।

ਗਦਰ ਲਹਿਰ ਵੇਲੇ ਜਦ ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਤਿਰੰਗਾ ਝੰਡਾ ਦਾ ਅਰਥ ਪੁੱਛਿਆ ਤਾਂ ਉਸਨੇ ਜੁਆਬ ਦਿੱਤਾ ਕਿ ਤਿੰਨ ਇਨਸਾਨੀ ਕਦਰਾਂ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦਾ ਪ੍ਰਤੀਕ ਹੈ। ਇਸ ਦੇ ਉਲਟ ਸਰਕਾਰੀ ਗਵਾਹ ਤੋਂ ਇਹ ਕਹਾਇਆ ਕਿ ਇਹ ਹਿੰਦੂ, ਮੁਸਲਮਾਨ ਤੇ ਸਿੱਖ ਧਰਮ ਦੇ ਰੰਗ ਹਨ। ਭਾਵ ਉਨ੍ਹਾਂ ਨੂੰ ਵੰਡਣ ਦੀ ਕੋਸ਼ਿਸ ਕੀਤੀ ਗਈ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.