NASA ਦੇ ਕਰਮਚਾਰੀ ਦੀ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਬੰਦ ਕੀਤੀ ਗਈਆਂ ਰਾਕੇਟ ਉਤਪਾਦਨ ਸਹੂਲਤਾਂ

TeamGlobalPunjab
1 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ 2024 ਤੱਕ ਅਮਰੀਕੀਆਂ ਨੂੰ ਚੰਨ ‘ਤੇ ਲੈ ਕੇ ਜਾਣ ਦੀ ਨਾਸਾ ਦੀ ਯੋਜਨਾ ਨੂੰ ਝਟਕਾ ਦਿੱਤਾ ਹੈ। ਵੀਰਵਾਰ ਨੂੰ ਪੁਲਾੜ ਏਜੰਸੀ ਦੇ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਇੱਕ ਕਰਮਚਾਰੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈ।

ਇਸ ਤੋਂ ਬਾਅਦ ਏਜੰਸੀ ਨੇ ਦੋ ਰਾਕੇਟ ਉਤਪਾਦਨ ਸਹੂਲਤਾਂ ਨੂੰ ਅਸਥਾਈ ਤੌਰ ਤੇ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਨਾਸਾ ਆਪਣੇ ਮਿਚੌਡ ਅਸੈਂਬਲੀ ਫੈਸਿਲਿਟੀ ( Michoud Assembly Facility ) ਅਤੇ ਸਟੈਨਿਸ ਸਪੇਸ ਸੈੰਟਰ ( Stennis Space Center ) ਨੂੰ ਬੰਦ ਕਰ ਰਿਹਾ ਹੈ।

ਨਾਸਾ ਦੇ ਪ੍ਰਸ਼ਾਸਕਾ ਜਿਮ ਬਰਿਡੇਨਸਟਾਇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਨਿਊ ਆਰਲਿਅੰਸ ਵਿੱਚ ਮਿਚੌਡ ਅਸੈਂਬਲੀ ਸਹੂਲਤ ਅਤੇ ਨੇੜੇ ਦੇ ਹੈਨਕਾਕ ਕਾਉਂਟੀ, ਮਿਸਿਸਿਪੀ ਵਿੱਚ ਸਟੇਨਿਸ ਸਪੇਸ ਸੈੰਟਰ ਨੂੰ ਬੰਦ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਅਹਿਸਾਸ ਹੈ ਕਿ ਨਾਸਾ ਦੇ ਮਿਸ਼ਨਾਂ ‘ਤੇ ਪ੍ਰਭਾਵ ਪਵੇਗਾ, ਪਰ ਜਦੋਂ ਸਾਡੀ ਟੀਮਾਂ ਪੂਰਾ ਵਿਸ਼ਲੇਸ਼ਣ ਕਰਨ ਅਤੇ ਸੰਕਟ ਨੂੰ ਘੱਟ ਕਰਣ ਲਈ ਕੰਮ ਕਰਦੀਆਂ ਹਨ , ਤਾਂ ਅਸੀ ਸੱਮਝਦੇ ਹਾਂ ਕਿ ਸਾਡੀ ਸਰਵ ਉੱਚ ਤਰਜੀਹ ਨਾਸਾ ਦੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਹੈ।

- Advertisement -

ਬਰਿਡੇਨਸਟਾਇਨ ਨੇ ਇਹ ਨਹੀਂ ਦੱਸਿਆ ਕਿ ਇਹ ਸ਼ਟਡਾਉਨ ਕਿੰਨੇ ਸਮੇਂ ਤੱਕ ਚੱਲ ਸਕਦਾ ਹੈ।

Share this Article
Leave a comment