META CEO ਮਾਰਕ ਜ਼ੁਕਰਬਰਗ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਰੱਖਿਆ ਇਹ ਨਾਂ

Rajneet Kaur
2 Min Read

ਨਿਊਜ਼ ਡੈਸਕ: ਮੈਟਾ ਫਾਊਂਡਰ ਅਤੇ ਸੀਈਓ ਮਾਰਕ ਜ਼ੁਕਰਬਰਗ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਮਾਰਕ ਜ਼ੁਕਰਬਰਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਬੱਚੀ ਦੀ ਫੋਟੋ ਸ਼ੇਅਰ ਕਰਦੇ ਹੋਏ ਜ਼ੁਕਰਬਰਗ ਨੇ ਇਸ ਨੂੰ ਭਗਵਾਨ ਦਾ ਆਸ਼ੀਰਵਾਦ ਦਸਿਆ ਹੈ। ਇਸ ਦੇ ਨਾਲ ਮੇਟਾ ਦੇ ਮਾਲਕ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਤੀਜੀ ਵਾਰ ਮਾਤਾ-ਪਿਤਾ ਬਣ ਗਏ ਹਨ। ਫੇਸਬੁੱਕ ਦੇ ਸੰਸਥਾਪਕ ਨੇ ਬੇਟੀ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਅਤੇ ਕੈਪਸ਼ਨ ‘ਚ ਲਿਖਿਆ, ”ਇਸ ਦੁਨੀਆ ‘ਚ ਤੁਹਾਡਾ ਸੁਆਗਤ ਹੈ। ਪੋਸਟ ਦੇ ਨਾਲ ਹੀ ਉਨ੍ਹਾਂ ਨੇ ਬੇਟੀ ਦਾ ਨਾਂ ਔਰੇਲੀਆ ਚੈਨ ਜ਼ੁਕਰਬਰਗ ਰੱਖਿਆ ਹੈ।

ਮੇਟਾ ਦੇ ਸੀਈਓ ਨੇ ਸੋਸ਼ਲ ਮੀਡੀਆ ‘ਤੇ ਧੀ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ, ਜ਼ੁਕਰਬਰਗ ਇਕ ਤਸਵੀਰ ‘ਚ ਧੀ ਨਾਲ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਦੂਜੀ ਫੋਟੋ ਵਿੱਚ ਜ਼ੁਕਰਬਰਗ ਦੀ ਪਤਨੀ ਪ੍ਰਿਸਿਲਾ ਚੈਨ ਆਪਣੀ ਬੇਟੀ ਨੂੰ ਜੱਫੀ ਪਾ ਰਹੀ ਹੈ।

ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਚੈਨ ਸਾਲ 2003 ਵਿੱਚ ਇੱਕ ਦੂਜੇ ਦੇ ਸਾਹਮਣੇ ਆਏ ਸਨ ਅਤੇ ਉਦੋਂ ਤੋਂ ਉਨ੍ਹਾਂ ਦੀ ਪ੍ਰੇਮ ਕਹਾਣੀ ਅੱਗੇ ਵਧ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਅਤੇ ਚੈਨ ਦੀ ਪਹਿਲੀ ਮੁਲਾਕਾਤ ਹਾਵਰਡ ਯੂਨੀਵਰਸਿਟੀ ਵਿੱਚ ਹੋਈ ਸੀ। ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਚੈਨ ਸਾਲ 2003 ਵਿੱਚ ਇੱਕ ਦੂਜੇ ਦੇ ਸਾਹਮਣੇ ਆਏ ਸਨ ਅਤੇ ਉਦੋਂ ਤੋਂ ਉਨ੍ਹਾਂ ਦੀ ਪ੍ਰੇਮ ਕਹਾਣੀ ਅੱਗੇ ਵਧ ਰਹੀ ਹੈ। ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਅਤੇ ਚੈਨ ਦੀ ਪਹਿਲੀ ਮੁਲਾਕਾਤ ਹਾਵਰਡ ਯੂਨੀਵਰਸਿਟੀ ਵਿੱਚ ਹੋਈ ਸੀ।  ਇਸ ਦੌਰਾਨ ਦੋਵਾਂ ਦੀ ਮੁਲਾਕਾਤ ਇਕ ਪਾਰਟੀ ‘ਚ ਹੋਈ। ਸਾਲ 2012 ਵਿੱਚ ਮਾਰਕ ਜ਼ੁਕਰਬਰਗ ਅਤੇ ਚੈਨ ਦਾ ਪਿਆਰ ਆਪਣੇ ਅਗਲੇ ਪੱਧਰ ਤੱਕ ਪਹੁੰਚ ਗਿਆ ਅਤੇ ਦੋਵਾਂ ਨੇ ਇੱਕ ਦੂਜੇ ਨਾਲ ਵਿਆਹ ਕਰ ਲਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment