ਨਵੀਂ ਨਾਫਟਾ ਡੀਲ ਦਾ ਪਾਰਲੀਮੈਂਟ ਵਿਚਲਾ ਸਫਰ ਹੋਵੇਗਾ ਸ਼ੁਰੂ, ਟਰੂਡੋ ਵੱਲੋਂ ਬਿੱਲ ਪੇਸ਼

TeamGlobalPunjab
2 Min Read

ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੀਂ ਨਾਫਟਾ ਡੀਲ ਨੂੰ ਲਾਗੂ ਕਰਵਾਉਣ ਲਈ ਬਿਲ ਪੇਸ਼ ਕਰ ਦਿੱਤਾ ਗਿਆ ਹੈ। ਇਸ ਡੀਲ ‘ਤੇ ਸਹਿਮਤੀ ਬਣਨ ਤੋਂ ਅੱਠ ਮਹੀਨੇ ਬਾਅਦ ਇਸਨੂੰ ਲਾਗੂ ਕਰਵਾਉਣ ਲਈ ਫੈਸਲਾ ਲਿਆ ਗਿਆ ‘ਤੇ ਹੁਣ ਇਸਦਾ ਪਾਰਲੀਮੈਂਟ ਵਿਚਲਾ ਸਫਰ ਸ਼ੁਰੂ ਹੋਵੇਗਾ।

ਬਿੱਲ ਸੀ-100 ਜਾਂ ਕੈਨੇਡਾ ਯੂਨਾਈਟਿਡ ਸਟੇਟਸ ਮੈਕਸਿਕੋ ਅਗਰੀਮੈਂਟ ਇੰਪਲੀਮੈਂਟੇਸ਼ਨ ਐਕਟ, ਨੂੰ ਮੰਗਲਵਾਰ ਦੁਪਹਿਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤਾ ਗਿਆ। ਇਸ ਬਿੱਲ ਨੂੰ ਪੇਸ਼ ਕਰਦੇ ਸਮੇਂ ਟਰੂਡੋ ਨੇ ਕਿਹਾ ਕਿ ਅੱਜ ਦਾ ਦਿਨ ਕੈਨੇਡਾ ਲਈ ਬਹੁਤ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਨਾਫਟਾ ਦਾ ਆਧੁਨਿਕੀਕਰਨ ਕੋਈ ਛੋਟਾ ਕੰਮ ਨਹੀਂ ਹੈ। ਸਾਡੇ ਭਾਈਵਾਲਾਂ ਨਾਲ ਇਸ ਸਬੰਧੀ ਗੱਲਬਾਤ ਵਿੱਚ ਕਈ ਵਾਰੀ ਅੜਿੱਕਾ ਵੀ ਪਿਆ ਤੇ ਕਈ ਵਾਰੀ ਟੈਨਸ਼ਨ ਕਾਫੀ ਵੱਧ ਗਈ। ਉਨ੍ਹਾਂ ਆਪਣੇ ਹਾਊਸ ਕੁਲੀਗਜ਼ ਨੂੰ ਇਸ ਬਿੱਲ ਨੂੰ ਪਾਸ ਕਰਨ ਵਿੱਚ ਸਹਿਯੋਗ ਦੇਣ ਲਈ ਵੀ ਆਖਿਆ।

ਟਰੂਡੋ ਵੱਲੋਂ ਦਿੱਤੇ ਗਏ ਭਾਸ਼ਣ ਤੋਂ ਬਾਅਦ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੇ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ। ਸ਼ੀਅਰ ਨੇ ਇਸ ਡੀਲ ਨੂੰ ਹੈਂਡਲ ਕਰਨ ਦੀ ਲਿਬਰਲਾਂ ਦੀ ਸਮਰੱਥਾ ਦੀ ਆਲੋਚਨਾ ਕੀਤੀ। ਉਨ੍ਹਾਂ ਟਰੇਡ ਟਾਕ ਤੇ ਟੈਰਿਫਜ਼ ਕਾਰਨ ਪੈਦਾ ਹੋਈ ਅਸਥਿਰਤਾ ਕਾਰਨ ਪ੍ਰਭਾਵਿਤ ਸੈਕਟਰਜ਼ ਦੀ ਗੱਲ ਵੀ ਕੀਤੀ। ਸ਼ੀਅਰ ਨੇ ਕਿਹਾ ਕਿ ਇਹ ਡੀਲ ਪੁਰਾਣੀ ਨਾਫਟਾ ਡੀਲ ਤੋਂ ਬਿਹਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਉੱਤੇ ਇਸ ਡੀਲ ਕਾਰਨ ਹੋਏ ਨੁਕਸਾਨ ਨੂੰ ਘਟਾਉਣ ਦੀ ਉਹ ਪੂਰੀ ਕੋਸਿ਼ਸ਼ ਕਰਨਗੇ।

ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਗੱਲ ਉੱਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਦੋਂ ਡੈਮੋਕ੍ਰੈਟਸ ਵਰਕਰਾਂ ਦੇ ਹੱਕ ਵਿੱਚ ਡੀਲ ਵਿੱਚ ਤਬਦੀਲੀਆਂ ਲਈ ਜ਼ੋਰ ਲਾ ਸਕਦੇ ਹਨ ਤਾਂ ਲਿਬਰਲ ਸਰਕਾਰ ਇਸ ਨੂੰ ਲਾਗੂ ਕਰਵਾਉਣ ਲਈ ਕਾਹਲੀ ਕਿਉਂ ਕਰ ਰਹੀ ਹੈ।

- Advertisement -

Share this Article
Leave a comment