30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀ ਸਿਫਾਰਸ਼

TeamGlobalPunjab
2 Min Read

ਓਟਾਵਾ :  ਕੈਨੇਡਾ ਦੇ ਸਾਰੇ ਸੂਬਿਆਂ ਵਿਚ ਕੋਰੋਨਾ ਦੇ ਮੁਕਾਬਲੇ ਲਈ ਵੈਕਸੀਨੇਸ਼ਨ ਪ੍ਰਕਿਰਿਆ ਤੇਜ਼ ਹੋ ਚੁੱਕੀ ਹੈ ।  ਕੈਨੇਡਾ ਵਿੱਚ ਹੁਣ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ । ਕੋਵਿਡ-19 ਵੈਕਸੀਨਜ਼ ਦੀ ਵਰਤੋਂ ਬਾਰੇ ਸਲਾਹ ਦੇਣ ਵਾਲੇ ਨੈਸ਼ਨਲ ਵੈਕਸੀਨ ਪੈਨਲ ਨੇ ਇਸਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਬਾਰੇ ਵੀ ਇਸ ਪੈਨਲ ਵੱਲੋਂ ਇਹੋ ਸਲਾਹ ਦਿੱਤੀ ਗਈ ਸੀ।

- Advertisement -

ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (NACI) ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਸਿੰਗਲ ਸ਼ਾਟ ਵੈਕਸੀਨ ਵਜੋਂ ਇਸ ਦੀ ਵਰਤੋਂ ਅਜਿਹੀਆਂ ਥਾਂਵਾਂ ਉੱਤੇ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਲੋਕਾਂ ਨੂੰ ਦੂਜੀ ਡੋਜ਼ ਲਈ ਸੱਦਣਾ ਸੁੁਖਾਲਾ ਨਾ ਹੋਵੇ।

 

ਜ਼ਿਕਰਯੋਗ ਹੈ ਕਿ ਅਜੇ ਤੱਕ ਇਸ ਵੈਕਸੀਨ ਨੂੰ ਕੈਨੇਡਾ ਵਿੱਚ ਵਰਤੋਂ ਲਈ ਹਰੀ ਝੰਡੀ ਨਹੀਂ ਦਿੱਤੀ ਗਈ ਹੈ। ਪਿਛਲੇ ਸੁ਼ੱਕਰਵਾਰ ਹੈਲਥ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਪਹੁੰਚੀਆਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀਆਂ ਪਹਿਲੀਆਂ 3,00,000 ਡੋਜ਼ਾਂ ਦੀ ਕੁਆਲਿਟੀ ਦੀ ਜਾਂਚ ਕਰਵਾਈ ਜਾ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਵੈਕਸੀਨ ਦੀ ਇਹ ਖੇਪ ਅਮਰੀਕਾ ਦੇ ਉਸ ਪਲਾਂਟ ਵਿੱਚ ਤਿਆਰ ਕੀਤੀ ਗਈ ਜਿੱਥੇ ਕੁੱਝ ਦਿੱਕਤਾਂ ਸਨ।

ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਭੇਜੀ ਗਈ ਜੌਹਨਸਨ ਐਂਡ ਜੌਹਨਸਨ ਦੀ ਖੇਪ ਨੂੰ ਤਾਂ ਹੀ ਵਰਤਿਆ ਜਾਵੇਗਾ ਜੇਕਰ ਇਨ੍ਹਾਂ ਦੀ  ਕੁਆਲਿਟੀ ਸਟੈਂਡਰਡਜ਼ ਉੱਤੇ ਖ਼ਰੀ ਉੱਤਰਦੀ ਹੋਵੇ ।

Share this Article
Leave a comment