ਕੈਨੇਡਾ ਵਿਖੇ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

TeamGlobalPunjab
1 Min Read

ਐਡਮੰਟਨ: ਕੈਨੇਡਾ ਦੇ ਐਲਬਰਟਾ ਸੂਬੇ ‘ਚ ਸਥਿਤ ਸਿਲਵੈਨ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਵਾਪਰਿਆ ਤੇ ਪੁਲਿਸ ਵੱਲੋਂ ਵੀਰਵਾਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਾਭਾ ਦੇ 21 ਸਾਲਾ ਪਲਵਿੰਦਰ ਸਿੰਘ ਵੱਜੋਂ ਹੋਈ ਹੈ।

ਆਰ.ਸੀ.ਐੱਮ.ਪੀ. ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਬੁੱਧਵਾਰ ਸ਼ਾਮ ਨੂੰ ਦੋ ਨੌਜਵਾਨ ਝੀਲ ਦੇ ਕਿਨਾਰੇ ਤੈਰ ਰਹੇ ਸਨ ਤਾਂ ਅਚਾਨਕ ਆਈ ਪਾਣੀ ਦੀ ਛੱਲ ਉਨ੍ਹਾਂ ਨੂੰ ਰੋੜ੍ਹ ਲੈ ਗਈ। ਇਨ੍ਹਾਂ ‘ਚੋਂ ਇੱਕ ਨੌਜਵਾਨ ਨੂੰ ਝੀਲ ਦੇ ਨੇੜੇ ਮੌਜੂਦ ਲੋਕਾਂ ਨੇ ਬਚਾ ਲਿਆ ਜਦਕਿ ਪਲਵਿੰਦਰ ਪਾਣੀ ਦੀ ਛੱਲ ਨਾਲ ਡੂੰਘੇ ਪਾਣੀ ‘ਚ ਚਲੇ ਗਿਆ।

ਆਰ.ਸੀ.ਐੱਮ.ਪੀ. ਦੇ ਅਧਿਕਾਰੀਆਂ ਮੁਤਾਬਕ ਨੌਜਵਾਨਾ ਨੇ ਨਾ ਲਾਈਫ਼ ਜੈਕਟ ਪਹਿਨੀ ਸੀ ਅਤੇ ਨਾ ਹੀ ਉਸ ਨੂੰ ਤੈਰਨਾ ਆਉਂਦਾ ਸੀ। ਉੱਥੇ ਹੀ ਪੰਜਾਬ ਦੇ ਨਾਭਾ ਸ਼ਹਿਰ ‘ਚ ਰਹਿੰਦੇ ਪਲਵਿੰਦਰ ਸਿੰਘ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਦੱਸ ਦੇਈਏ ਪਲਵਿੰਦਰ ਸਿੰਘ ਪਿਛਲੇ ਸਾਲ ਨਵੰਬਰ ‘ਚ ਕੈਨੇਡਾ ਪੜ੍ਹਾਈ ਆਇਆ ਸੀ ਤੇ ਇਸ ਦੇ ਨਾਲ ਹੀ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ।

Share this Article
1 Comment