ਯੁਗਾਂਡਾ: ਵਿਆਹ ਨਾਲ ਜੁੜੇ ਅਜੀਬੋਗਰੀਬ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਹਨ ਪਰ ਇਹ ਮਾਮਲਾ ਬਹੁਤ ਹੀ ਅਜੀਬ ਹੈ। ਦਰਅਸਲ, ਅਫਰੀਕੀ ਦੇਸ਼ ਯੁਗਾਂਡਾ ਵਿੱਚ ਇੱਕ ਇਮਾਮ ਨੇ ਨਿਕਾਹ ਕਰ ਲਿਆ, ਪਰ ਇਸ ਤੋਂ ਦੋ ਹਫਤੇ ਬਾਅਦ ਉਸ ਨੂੰ ਪਤਾ ਚੱਲਿਆ ਕਿ ਜਿਸਨੂੰ ਮਹਿਲਾ ਸਮਝ ਕੇ ਇਮਾਮ ਨੇ ਵਿਆਹ ਕਰਵਾਇਆ ਸੀ, ਉਹ ਤਾਂ ਆਦਮੀ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ, ਇਮਾਮ ਦੇ ਗੁਆਂਢੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸਦੀ ਪਤਨੀ ਕੋਈ ਔਰਤ ਨਹੀਂ ਸਗੋਂ ਇੱਕ ਮਰਦ ਹੈ। ਗੁਆਂਢੀ ਦਾ ਦੋਸ਼ ਸੀ ਕਿ ਇਮਾਮ ਦੀ ਪਤਨੀ ਕੰਧ ਟੱਪ ਕੇ ਉਸ ਦੇ ਘਰ ਵਿੱਚ ਦਾਖਲ ਹੋਈ ਅਤੇ ਟੀਵੀ, ਕੱਪੜੇ ਸਣੇ ਕਈ ਸਾਮਾਨ ਚੋਰੀ ਕਰ ਲੈ ਗਏ। ਇਸ ਤੋਂ ਬਾਅਦ ਗੁਆਂਢੀ ਨੇ ਇਮਾਮ ਨੂੰ ਇਸ ਵਾਰੇ ਵਿੱਚ ਦੱਸਿਆ ਅਤੇ ਨਾਲ ਹੀ ਪੁਲਿਸ ਵਿੱਚ ਰਿਪੋਰਟ ਦਰਜ ਕਰਾਈ।
ਬਾਅਦ ਵਿੱਚ ਇਮਾਮ ਤੇ ਉਸਦੀ ਪਤਨੀ ਨੂੰ ਪੁਲਿਸ ਸਟੇਸ਼ਨ ਲਜਾਇਆ ਗਿਆ। ਉਸ ਸਮੇਂ ਮਹਿਲਾ ਬਣੇ ਆਦਮੀ ਨੇ ਹਿਜ਼ਾਬ ਪਹਿਨ ਰੱਖਿਆ ਸੀ, ਇਸ ਲਈ ਉਸ ਨੂੰ ਜੇਲ੍ਹ ਵਿੱਚ ਭੇਜਣ ਤੋਂ ਪਹਿਲਾਂ ਪੁਲਿਸ ਅਧਿਕਾਰੀ ਵਲੋਂ ਉਸ ਦੀ ਜਾਂਚ ਕਰਾਈ ਗਈ, ਜਿਸ ਵਿੱਚ ਹੈਰਾਨ ਵਾਲਾ ਖੁਲਾਸਾ ਹੋਇਆ। ਜਦੋਂ ਮਹਿਲਾ ਪੁਲਿਸ ਅਧੀਕਾਰੀ ਇਮਾਮ ਦੀ ਪਤਨੀ ਦੀ ਮਹਿਲਾ ਸਮਝ ਕੇ ਜਾਂਚ ਕਰ ਰਹੀ ਸੀ, ਅਸਲ ਵਿੱਚ ਉਹ ਆਦਮੀ ਨਿੱਕਲਿਆ।
ਜਦੋਂ ਇਮਾਮ ਨੂੰ ਆਪਣੀ ਪਤਨੀ ਦੀ ਸੱਚਾਈ ਪਤਾ ਲੱਗੀ ਤਾਂ ਉਹ ਵੀ ਹੈਰਾਨ ਰਹਿ ਗਿਆ। ਉਸ ਨੇ ਸੁਪਨੇ ਵਿੱਚ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਉਸਦੇ ਨਾਲ ਇੰਨਾ ਵੱਡਾ ਧੋਖਾ ਹੋ ਸਕਦਾ ਹੈ। ਅਸਲ ‘ਚ ਇਮਾਮ ਨੂੰ ਇਹ ਸੱਚਾਈ ਪਹਿਲਾਂ ਇਸ ਲਈ ਨਹੀਂ ਪਤਾ ਚੱਲੀ ਸੀ, ਕਿਉਂਕਿ ਉਸਦੀ ਪਤਨੀ ਨੇ ਉਸ ਸਮੇਂ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਹਾਲੇ ਉਸਦਾ ਮਾਹਵਾਰੀ ਚੱਕਰ ਚੱਲ ਰਿਹਾ ਹੈ ।
ਉੱਥੇ ਹੀ ਗ੍ਰਿਫਤਾਰੀ ਤੋਂ ਬਾਅਦ ਦੋਸ਼ੀ ਨੇ ਦੱਸਿਆ ਕਿ ਉਸਨੇ ਇਮਾਮ ਨਾਲ ਪੈਸਿਆਂ ਲਈ ਵਿਆਹ ਕਰਵਾਇਆ ਸੀ। ਇਮਾਮ ਨੇ ਬਾਅਦ ਵਿੱਚ ਦੱਸਿਆ ਕਿ ਉਹ ਦੋਸ਼ੀ ਨੂੰ ਇੱਕ ਮਸਜਿਦ ਵਿੱਚ ਮਿਲਿਆ ਸੀ ਅਤੇ ਉਸ ਨੂੰ ਵੇਖਦੇ ਹੀ ਉਸ ਨਾਲ ਪਿਆਰ ਹੋ ਗਿਆ ਸੀ, ਜਿਸ ਤੋਂ ਬਾਅਦ ਇਮਾਮ ਨੇ ਉਸ ਨੂੰ ਵਿਆਹ ਲਈ ਪ੍ਰਪੋਜ ਕੀਤਾ ਅਤੇ ਹਾਂ ਦਾ ਜਵਾਬ ਮਿਲਦੇ ਹੀ ਉਸ ਨਾਲ ਵਿਆਹ ਕਰਵਾ ਲਿਆ। ਇਮਾਮ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਵਿਆਹ ਨਹੀਂ ਹੁੰਦਾ ਉਦੋਂ ਤੱਕ ਉਹ ਸਰੀਰਕ ਸੰਬੰਧ ਨਹੀਂ ਬਣਾ ਸਕਦੇ ਸਨ। ਇਸ ਘਟਨਾ ਤੋਂ ਬਾਅਦ ਇਮਾਮ ਨੂੰ ਉਸਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।