‘ਐਡ ਟਾਰਗੇਟਿੰਗ ਆਪਸ਼ਨ’ ਨੂੰ ਖ਼ਤਮ ਕਰੇਗਾ ਫੇਸਬੁੱਕ@META, ਸੰਵੇਦਨਸ਼ੀਲ ਵਿਗਿਆਪਨਾਂ ‘ਤੇ ਵੀ ਹੋਵੇਗੀ ਨਜ਼ਰ

TeamGlobalPunjab
1 Min Read

ਨਿਊਯਾਰਕ : ਫੇਸਬੁੱਕ ਅਗਲੇ ਸਾਲ ਤੋਂ ਕਈ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇੰਟਰਨੈੱਟ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮੂਲ ਕੰਪਨੀ ਮੇਟਾ 19 ਜਨਵਰੀ ਤੋਂ ਸਿਹਤ, ਨਸਲ ਜਾਂ ਜਾਤੀ, ਰਾਜਨੀਤਿਕ ਮਾਨਤਾ, ਧਰਮ ਜਾਂ ਜਿਨਸੀ ਮਾਮਲਿਆਂ ਨਾਲ ਸਬੰਧਿਤ ਸੰਵੇਦਨਸ਼ੀਲ ਐੱਡ ਟਾਰਗੇਟਿੰਗ ਆਪਸ਼ਨ (ਕਿਸੇ ਨੂੰ ਟੀਚਾ ਬਣਾ ਕੇ ਵਿਗਿਆਪਨ ਦੇਣ ਦਾ ਵਿਕਲਪ) ਨੂੰ ਖਤਮ ਕਰ ਦੇਵੇਗਾ। ਵਰਤਮਾਨ ’ਚ ਵਿਗਿਆਪਨਦਾਤਾ ਉਨ੍ਹਾਂ ਲੋਕਾਂ ਨੂੰ ਟਾਰਗੇਟ ਕਰ ਸਕਦੇ ਹਨ ਜਿਨ੍ਹਾਂ ਨੇ ਇੰਨ੍ਹਾਂ ਵਿਸ਼ਿਆਂ ਨਾਲ ਸਬੰਧਿਤ ਮੁੱਦਿਆਂ, ਹਸਤੀਆਂ ਜਾਂ ਸੰਗਠਨਾਂ ’ਚ ਰੂਚੀ ਦਿਖਾਈ ਹੈ।

ਇਸ ਬਾਰੇ ’ਚ ਜਾਣਕਾਰੀ ਕੰਪਨੀ ਦੇ ਫੇਸਬੁੱਕ, ਇੰਸਟਾਗ੍ਰਾਮ ਜਾਂ ਹੋਰ ਪਲੇਟਫਾਰਮਾਂ ’ਤੇ ਯੂਜ਼ਰਜ਼ ਦੀਆਂ ਗਤੀਵਿਧੀਆਂ ਨੂੰ ਟ੍ਰੈਕ ਕਰਨ ਨਾਲ ਮਿਲਦੀ ਹੈ। ਉਦਾਹਰਨ ਦੇ ਤੌਰ ’ਤੇ ਜੇਕਰ ਕੋਈ ਸਮਲਿੰਗੀ ਵਿਆਹ ’ਚ ਰੂਚੀ ਦਿਖਾਉਂਦਾ ਹੈ ਤਾਂ ਉਸ ਨੂੰ ਸਮਲਿੰਗੀ ਵਿਆਹ ਦਾ ਸਮਰਥਨ ਕਰਨ ਵਾਲੇ ਸੰਗਠਨਾਂ ਦੇ ਵਿਗਿਆਪਨ ਦਿਖਾਇਆ ਜਾ ਸਕਦਾ ਹੈ। ਪਰ ਇੰਨ੍ਹਾਂ ਸ਼੍ਰੇਣੀਆਂ ਦੀ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਲਈ ਰੈਗੂਲੇਟਰਾਂ ਤੇ ਲੋਕਾਂ ਦਾ ਮੇਟਾ (ਪਹਿਲਾਂ ਫੇਸਬੁੱਕ) ’ਤੇ ਆਪਣੇ ਪਲੇਟਫਾਰਮ ਨੂੰ ਇਸ ਦੁਰਵਰਤੋਂ ਤੇ ਗਲਤ ਜਾਣਕਾਰੀਆਂ ਤੋਂ ਛੁਟਕਾਰਾ ਪਾਉਣ ਲਈ ਦਬਾਅ ਬਣਾਇਆ ਗਿਆ ਹੈ।

ਮੇਟਾ ਪਲੇਟਫਾਰਮਸ ਇੰਕ. ਨੇ ਮੰਗਲਵਾਰ ਨੂੰ ਇਕ ਬਲਾਗ ਪੋਸਟ ’ਚ ਕਿਹਾ ਕਿ ਇਹ ਫੈਸਲਾ ਆਸਾਨ ਨਹੀਂ ਸੀ ਤੇ ਅਸੀਂ ਜਾਣਦੇ ਹਾਂ ਕਿ ਇਹ ਬਦਲਾਅ ਕੁਝ ਕਾਰੋਬਾਰੀਆਂ ਤੇ ਸੰਗਠਨਾਂ ’ਤੇ ਉਲਟ ਪ੍ਰਭਾਵ ਪਾ ਸਕਦਾ ਹੈ।

Share this Article
Leave a comment