ਸਜ਼ਾ-ਏ-ਮੌਤ ਲਈ ਕਾਤਲ ਨੇ ਜ਼ਹਿਰੀਲੇ ਟੀਕੇ ਦੀ ਬਿਜਾਏ ਮੰਗੀ ਇਲੈਕਟਰਿਕ ਚੇਅਰ

TeamGlobalPunjab
2 Min Read

ਨੈਸ਼ਵਿਲੇ: ਅਮਰੀਕਾ ਦੇ ਟੈਨੇਸੀ ਸੂਬੇ ਦੀ ਰਾਜਧਾਨੀ ਨੈਸ਼ਵਿਲੇ ‘ਚ ਵੀਰਵਾਰ ਨੂੰ 56 ਸਾਲ ਦੇ ਕੈਦੀ ਸਟੀਫਨ ਵੈਸਟ ਨੂੰ ਇਲੈਕਟਰਿਕ ਚੇਅਰ ‘ਤੇ ਬਿਠਾ ਕੇ ਮੌਤ ਦੀ ਸਜ਼ਾ ਦਿੱਤੀ ਗਈ।

ਅਮਰੀਕਾ ਦੇ ਮਿਸੀਸਿਪੀ, ਔਕਲਾਹੋਮਾ ਤੇ ਓਟਾਹ ਰਾਜਾਂ ‘ਚ ਮੌਤ ਦੀ ਸਜ਼ਾ ‘ਤੇ ਅਮਲ ਲਈ ਫਾਇਰਿੰਗ ਸਕੁਆਡ ਦਾ ਤਰੀਕਾ ਅਪਣਾਇਆ ਜਾਂਦਾ ਹੈ।

ਵੈਸਟ ਨੂੰ 1986 ‘ਚ 51 ਸਾਲ ਦੀ ਇਕ ਔਰਤ ਤੇ ਉਸ ਦੀ 15 ਸਾਲਾ ਧੀ ਦੀ ਹੱਤਿਆ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਲੜਕੀ ਨਾਲ ਜਬਰ ਜਨਾਹ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਖੁਦ ਕੀਤੀ ਸੀ ਇਹ ਮੰਗ

- Advertisement -

ਇਵੈਸਟ ਨੇ ਆਪਣੀ ਸਜ਼ਾ ਲਈ ਇਸ ਹਫ਼ਤੇ ਇਲੈਕਟਰਿਕ ਚੇਅਰ ਦੇ ਤਰੀਕੇ ਅਪਣਾਏ ਜਾਣ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ। ਟੈਨੇਸੀ ‘ਚ ਆਮ ਤੌਰ ‘ਤੇ ਮੌਤ ਦੀ ਸਜ਼ਾ ਲਈ ਜ਼ਹਿਰ ਦਾ ਇੰਜੈਕਸ਼ਨ ਇਸਤੇਮਾਲ ਕੀਤਾ ਜਾਂਦਾ ਹੈ। ਵੈਸਟ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਜ਼ਹਿਰ ਦੇ ਇੰਜੈਕਸ਼ਨ ਨਾਲ ਮੌਤ ‘ਚ ਤਕਲੀਫ਼ ਜ਼ਿਆਦਾ ਹੁੰਦੀ ਹੈ।

ਪਿਛਲੇ ਨਵੰਬਰ ਤੋਂ ਬਾਅਦ ਟੈਨੇਸੀ ‘ਚ ਇਲੈਕਟਿ੍ਕ ਚੇਅਰ ਰਾਹੀਂ ਇਹ ਤੀਜੀ ਮੌਤ ਦੀ ਸਜ਼ਾ ਸੀ। ਵੈਸਟ ਦੇ ਵਕੀਲਾਂ ਨੇ ਇਸ ਤੋਂ ਪਹਿਲਾਂ ਅਦਾਲਤ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਉਸ ਨੂੰ ਫਾਇਰਿੰਗ ਸਕੁਐਡ ਜਾਂ ਸਿਰ ਪਿੱਛੇ ਗੋਲ਼ੀ ਮਾਰ ਕੇ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਪਰ ਅਦਾਲਤ ਨੇ ਉਨ੍ਹਾਂ ਦੀ ਮੰਗ ਖ਼ਾਰਜ ਕਰ ਦਿੱਤੀ ਸੀ। ਅਮਰੀਕੀ ਦੇ ਮਿਸੀਸਿਪੀ, ਓਕਲਾਹੋਮਾ ਤੇ ਉਟਾਹ ਸੂਬਿਆਂ ‘ਚ ਮੌਤ ਦੀ ਸਜ਼ਾ ‘ਤੇ ਅਮਲ ਲਈ ਫਾਇਰਿੰਗ ਸਕੁਐਡ ਦਾ ਤਰੀਕਾ ਅਪਣਾਇਆ ਜਾਂਦਾ ਹੈ।

Share this Article
Leave a comment