‘ਸਿੱਖਸ ਆਫ ਅਮੇਰਿਕਾ’ ਨੇ ਪੰਜਾਬ ‘ਚ ਖੋਲ੍ਹਿਆ ਦਫਤਰ, ਮੁਫਤ ‘ਚ ਭਰੇ ਜਾਣਗੇ ਫਾਰਮ

TeamGlobalPunjab
1 Min Read

ਲੁਧਿਅਣਾ: ਸਿੱਖਸ ਆਫ ਅਮੇਰਿਕਾ ਵਲੋਂ ਲੁਧਿਆਣਾ ‘ਚ ਵੀ ਦਫਤਰ ਸ਼ੁਰੂ ਕਰ ਦਿੱਤਾ ਗਿਆ ਹੈ, ਜਿੱਥੇ ਕਰਤਾਰਪੁਰ ਸਾਹਿਬ ਜਾਣ ਦੀਆਂ ਚਾਹਵਾਨ ਸੰਗਤਾਂ ਦੇ ਫਾਰਮ ਮੁਫਤ ਭਰੇ ਜਾਣਗੇ। ਇਸ ਸਬੰਧੀ ਜਾਣਕਾਰੀ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਦਿੱਤੀ ਗਈ ਹੈ।

ਉਹਨਾਂ ਦੱਸਿਆ ਕਿ ਇਸ ਦਫਤਰ ਵਿਚ ਕੰਮ ਕਾਜ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਸਟਾਫ ਸੰਗਤਾਂ ਦੀ ਸੇਵਾ ਲਈ ਹਾਜ਼ਰ ਹੋਵੇਗਾ। ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਇਹ ਦਫਤਰ ਕਰਮਸਰ ਕਲੋਨੀ, ਗਲੀ ਨੰਬਰ 6, ਨਿਊ ਸੁਭਾਸ਼ ਨਗਰ, ਨੇੜੇ ਗਰੇਵਾਲ ਆਟਾ ਚੱਕੀ ਲੁਧਿਆਣਾ ਵਿਖੇ ਖੋਲ੍ਹਿਆ ਗਿਆ ਹੈ।

ਸਿੱਖਸ ਆਫ ਅਮੇਰਿਕਾ ਦੇ ਇੰਡੀਆ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਵਲੋਂ ਪੰਜਾਬ ‘ਚ ਆ ਕੇ ਦਫਤਰ ਤਿਆਰ ਕਰਨ ਅਤੇ ਸੇਵਾਵਾਂ ਸ਼ੁਰੂ ਕਰਵਾਉਣ ਦਾ ਕੰਮ ਕੀਤਾ ਗਿਆ ਹੈ।

ਦੱਸਣਯੋਗ ਹੈ ਸਿੱਖਸ ਆਫ ਅਮੈਰਿਕਾ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ। ਕਰਤਾਰਪੁਰ ਸਾਹਿਬ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਮੁਫਤ ਫਾਰਮ ਭਰਨ ਦੀ ਸਹੂਲਤ ਸ਼ੁਰੂ ਕਰਨ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment