ਰਿਆ ਚੱਕਰਵਰਤੀ ਦੀ ਸ਼ਿਕਾਇਤ ‘ਤੇ ਮੁੰਬਈ ਪੁਲਿਸ ਨੇ ਸੁਸ਼ਾਂਤ ਦੀ ਭੈਣ ਖਿਲਾਫ ਦਰਜ ਕੀਤਾ ਮਾਮਲਾ

TeamGlobalPunjab
1 Min Read

ਮੁੰਬਈ: ਰਿਆ ਚੱਕਰਵਰਤੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਅੰਕਾ ਸਿੰਘ ਅਤੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰ ਤਰੁਣ ਕੁਮਾਰ ਸਣੇ ਹੋਰ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਬਾਂਦਰਾ ਪੁਲਿਸ ਸਟੇਸ਼ਨ ਵਿੱਚ ਸਭ ਦੇ ਖਿਲਾਫ ਆਈਪੀਸੀ ਅਤੇ ਐਨਡੀਪੀਐਸ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦਰਅਸਲ ਸੋਮਵਾਰ ਨੂੰ ਰਿਆ ਚੱਕਰਵਰਤੀ ਨੇ ਸੁਸ਼ਾਂਤ ਐਕਟਰ ਦੀ ਭੈਣ ਪ੍ਰਿਅੰਕਾ ਸਿੰਘ ਅਤੇ ਡਾਕਟਰ ਤਰੁਣ ਕੁਮਾਰ ਸਣੇ ਹੋਰ ਲੋਕਾਂ ਖਿਲਾਫ ਇਹ ਸ਼ਿਕਾਇਤ ਦਰਜ ਕਰਵਾਈ ਸੀ। ਰਿਆ ਨੇ ਇਹ ਸ਼ਿਕਾਇਤ ਸੁਸ਼ਾਂਤ ਸਿੰਘ ਰਾਜਪੂਤ ਦੇ ਫਰਜ਼ੀ ਮੈਡੀਕਲ ਪ੍ਰਿਸਕਰਿਪਸ਼ਨ ਬਣਾਉਣ ‘ਤੇ ਦਰਜ ਕਰਵਾਈ ਸੀ।

ਰਿਆ ਚੱਕਰਵਰਤੀ ਨੇ ਆਪਣੀ ਸ਼ਿਕਾਇਤ ਨੂੰ ਐਨਡੀਪੀਐਸ ਐਕਟ ਅਤੇ ਟੈਲੀ ਮੈਡਿਸਿਨ ਪ੍ਰੈਕਟਿਸ ਗਾਇਡਲਾਈਨਜ਼ 2020 ਦਾ ਉਲੰਘਣ ਕਰਨ ‘ਤੇ ਦਰਜ ਕਰਵਾਈ ਸੀ। ਇਸ ਗੱਲ ਦੀ ਜਾਣਕਾਰੀ ਰਿਆ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਦਿੱਤੀ। ਮਾਨੇਸ਼ਿੰਦੇ ਨੇ ਕਿਹਾ ਕਿ ਅੱਠ ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਅੰਕਾ ਸਿੰਘ ਨੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰ ਤਰੁਣ ਕੁਮਾਰ ਤੋਂ ਸੁਸ਼ਾਂਤ ਦਾ ਫਰਜ਼ੀ ਮੀਡੀਕਲ ਪ੍ਰਿਸਕਰਿਪਸ਼ਨ ਬਣਵਾਇਆ ਸੀ। ਸਤੀਸ਼ ਮਾਨੇਸ਼ਿੰਦੇ ਦੇ ਮੁਤਾਬਕ ਡਾਕਟਰ ਤਰੁਣ ਕੁਮਾਰ ਦੀ ਪ੍ਰਿਸਕਰਿਪਸ਼ਨ ਵਿੱਚ ਉਨ੍ਹਾਂ ਦਵਾਈਆਂ ਦਾ ਜ਼ਿਕਰ ਸੀ, ਜੋ ਐਨਡੀਪੀਐਸ ਐਕਟ ਦੇ ਤਹਿਤ ਆਉਂਦੀਆਂ ਹਨ ਅਤੇ ਇਸ ‘ਤੇ ਰੋਕ ਹੈ।

Share this Article
Leave a comment