ਮੁੰਬਈ— ਮਹਾਰਾਸ਼ਟਰ ਦੇ ਮੁੰਬਈ ‘ਚ MHB ਪੁਲਸ ਨੇ ਤਸਕਰਾਂ ਦੇ ਹੱਥੋਂ ਦੁਰਲੱਭ ਪ੍ਰਜਾਤੀ ਦੇ 20 ਸਟਾਰ-ਬੈਕ ਕੱਛੂਆਂ ਨੂੰ ਬਚਾਇਆ ਹੈ। ਤਸਕਰਾਂ ਦੇ ਚੁੰਗਲ ‘ਚੋਂ ਛੁਡਾਏ ਗਏ ਦੁਰਲੱਭ ਕੱਛੂਆਂ ਦੀ ਕੀਮਤ 3 ਲੱਖ 50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਇਕ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦਾ ਨਾਂ ਨਦੀਮ ਸ਼ੁਜਾਉਦੀਨ ਸ਼ੇਖ ਦੱਸਿਆ ਜਾ ਰਿਹਾ ਹੈ। ਐਮਐਚਬੀ ਪੁਲੀਸ ਦੇ ਸੀਨੀਅਰ ਪੀਆਈ ਸੁਧੀਰ ਕੁਡਾਲਕਰ ਨੇ ਦੱਸਿਆ ਕਿ ਪੁਲੀਸ ਥਾਣੇ ਦੇ ਪੀਐਸਆਈ ਡਾਕਟਰ ਦੀਪਕ ਹਿੰਦੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਐਮਐਚਬੀ ਕਲੋਨੀ ਪੁਲੀਸ ਸਟੇਸ਼ਨ ਦੀ ਹੱਦ ਵਿੱਚ ਸਟਾਰਬੈਕ ਪ੍ਰਜਾਤੀ ਦਾ ਇੱਕ ਦੁਰਲੱਭ ਕੱਛੂ ਵੇਚਣ ਲਈ ਆ ਰਿਹਾ ਹੈ।
ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਜਾਲ ਵਿਛਾਇਆ ਅਤੇ ਜਿਵੇਂ ਹੀ ਦੋਸ਼ੀ ਨਦੀਮ ਬੋਰੀਵਲੀ ਵੈਸਟ ਦੇ ਗਣਪਤ ਨਗਰ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਜਦੋਂ ਪੁਲਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਦੁਰਲੱਭ ਪ੍ਰਜਾਤੀ ਦੇ 20 ਸਟਾਰ ਬੈਕ ਕੱਛੂ ਬਰਾਮਦ ਹੋਏ।
ਦੁਰਲਭ ਕਿਸਮ ਦੇ ਕਛੂਆ ਸਮੇਤ ਮੁੰਬਈ ਪੁਲਿਸ ਵਲੋਂ ਮੁਲਜ਼ਮ ਗ੍ਰਿਫਤਾਰ

Leave a Comment
Leave a Comment