App Platforms
Home / News / ਪਹਿਲੇ ਟੀ-20 ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤੀ ਕਰਾਰੀ ਮਾਤ

ਪਹਿਲੇ ਟੀ-20 ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤੀ ਕਰਾਰੀ ਮਾਤ

ਨਿਊਜ਼ ਡੈਸਕ: ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਚ ਭਾਰਤ ਨੇ 6 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ।

ਆਕਲੈਂਡ ‘ਚ ਖੇਡੇ ਗਏ ਮੁਕਾਬਲੇ ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 203 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਭਾਰਤੀ ਟੀਮ ਨੇ ਟੀਚੇ ਨੂੰ 19 ਓਵਰਾਂ ‘ਚ ਹੀ ਹਾਸਲ ਕਰ ਲਿਆ।

ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ 1-0 ਨਾਲ ਲੀਡ ਬਣਾ ਲਈ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ। ਇਸ ਤੋਂ ਪਹਿਲਾਂ ਪਿਛਲੇ ਸਾਲ ਇਸੇ ਮੈਦਾਨ ਤੇ ਭਾਰਤੀ ਟੀਮ ਨੇ 159 ਦੌੜਾਂ ਦੇ ਟੀਚੇ ਨੂੰ ਹਾਸਲ ਕੀਤਾ ਸੀ।

ਭਾਰਤੀ ਟੀਮ ਨੇ ਟੀ-20 ਚ ਚੌਥੀ ਵਾਰ 200 ਤੋਂ ਜ਼ਿਆਦਾ ਦੇ ਟੀਚੇ ਨੂੰ ਹਾਸਲ ਕੀਤਾ। ਟੀਮ ਇੰਡੀਆ ਅਜਿਹਾ 4 ਵਾਰ ਕਰ ਚੁੱਕੀ ਹੈ। ਮੈਚ ਚ ਟਾਸ ਜਿੱਤ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਜਿਸ ‘ਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਦਮਦਾਰ ਸ਼ੁਰੂਆਤ ਕੀਤੀ।

ਨਿਊਜ਼ੀਲੈਂਡ ਵੱਲੋਂ ਮੁਨਰੋ, ਕਪਤਾਨ ਵਿਲੀਅਮਸ ਤੇ ਰੌਸ ਟੇਲਰ ਵੱਲੋਂ ਅਰਧ ਸੈਂਕੜੇ ਜੜੇ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰੋਹਿਤ ਸ਼ਰਮਾ ਜਲਦ ਆਊਟ ਹੋ ਗਏ ਸਨ ਪਰ ਬਾਅਦ ‘ਚ ਕੇ ਐਲ਼ ਰਾਹੁਲ ਤੇ ਕਪਤਾਨ ਵਿਰਾਟ ਕੋਹਲੀ ਨੇ ਮੋਰਚਾ ਸੰਭਾਲਿਆ। ਦੋਵਾਂ ਵਿਚਕਾਰ 99 ਦੌੜਾਂ ਦੀ ਸਾਂਝੇਦਾਰ ਹੋਈ। ਕੋਹਲੀ ਨੇ 45 ਤੇ ਲੋਕੇਸ਼ ਰਾਹੁਲ ਨੇ 56 ਦੌੜਾਂ ਬਣਾਈਆਂ।

ਸ਼੍ਰੇਆਸ ਅਈਅਰ ਨੇ ਜ਼ਬਰਦਸਤ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 58 ਦੌੜਾਂ ਦੀ ਪਾਰੀ ਖੇਡੀ। ਸ਼ਾਨਦਰ ਬੱਲੇਬਾਜ਼ੀ ਕਾਰਨ ਸ਼੍ਰੇਆਸ ਅਈਅਰ ਮੈਨ ਆਫ ਦ ਮੈਚ ਚੁਣੇ ਗਏ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਦੂਜਾ ਮੁਕਾਬਲਾ 26 ਜਨਵਰੀ ਨੂੰ ਖੇਡਿਆ ਜਾਵੇਗਾ।

Check Also

ਰਵਾਇਤੀ ਪਾਰਟੀਆਂ ‘ਤੇ ਭੜ੍ਹਕੇ ਪ੍ਰਸਿੱਧ ਅਦਾਕਾਰ ਯੋਗਰਾਜ

ਸ੍ਰੀ ਆਨੰਦਪੁਰ ਸਾਹਿਬ : ਕਿਸਾਨੀ ਸੰਘਰਸ਼ ਦਰਮਿਆਨ ਜਿੱਥੇ ਅੱਜ ਹਰ ਕੋਈ ਦਿੱਲੀ ਜਾ ਕੇ ਆਪਣਾ …

Leave a Reply

Your email address will not be published. Required fields are marked *