ਬਰੈਂਪਟਨ: ਇੱਕ ਹੀ ਦਿਨ ‘ਚ ਅੱਧੀ ਦਰਜਨ ਤੋਂ ਜ਼ਿਆਦਾ ਹਿੰਸਕ ਘਟਨਾਵਾਂ ਨਾਲ ਕੈਨੇਡਾ ਦਾ ਸ਼ਹਿਰ ਬਰੈਂਪਟਨ ਇੱਕ ਵਾਰ ਫਿਰ ਤੋਂ ਦਹਿਲ ਉੱਠਿਆ। ਬੀਤੇ ਸ਼ੁੱਕਰਵਾਰ ਨੂੰ ਬਰੈਂਪਟਨ ‘ਚ ਇੱਕ, ਦੋ ਜਾਂ ਤਿੰਨ ਨਹੀਂ ਬਲਕਿ 8 ਹਿੰਸਕ ਘਟਨਾਵਾਂ ਵਾਪਰੀਆਂ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ‘ਚ ਜ਼ਿਆਦਾਤਰ ਸਕੂਲੀ ਬੱਚੇ ਸ਼ਾਮਲ ਹਨ। ਜਿਨ੍ਹਾਂ ਦੀ ਉਮਰ ਮਹਿਜ਼ 12 ਤੋਂ 15 ਸਾਲ ਦੱਸੀ ਜਾ ਰਹੀ ਹੈ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਬਰੈਂਪਟਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਕਈ ਸਕੂਲਾਂ ਨੂੰ ਪੁਲਿਸ ਦੀ ਸਖਤ ਨਿਗਰਾਨੀ ਹੇਠ ਰੱਖਿਆ ਗਿਆ। ਪਹਿਲੀ ਘਟਨਾ ‘ਚ ਦੋ ਗੁੱਟਾਂ ‘ਚ ਹੋਏ ਝਗੜੇ ‘ਚ ਨਾਬਾਲਗਾਂ ਨੇ ਇੱਕ ਦੂਜੇ ਤੇ ਚਾਕੂ ਨਾਲ ਵਾਰ ਕੀਤੇ, ਜਿਸ ‘ਚ ਦੋਵਾਂ ਨੂੰ ਸੱਟਾਂ ਲੱਗੀਆਂ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦੂਸਰੀ ਘਟਨਾ ‘ਚ ਨਾਬਾਲਗਾਂ ਨੇ ਹਥਿਆਰਾਂ ਦੀ ਨੋਕ ਤੇ ਇੱਕ ਵਿਅਕਤੀ ਕੋਲੋਂ ਚਿੱਟੀ ਐਸ.ਯੂ.ਵੀ. ਕਾਰ ਖੋਹ ਲਈ, ਜਿਸ ‘ਚ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਤੀਸਰੀ ਘਟਨਾ ‘ਚ ਚੰਗਿਊਜ਼ੀ ਡਸਕ ਪਲਾਜ਼ਾ ‘ਚ ਦੋ ਗੁੱਟਾਂ ਦੀ ‘ਚ ਚਾਕੂ ਛੁਰੀਆਂ ਚੱਲੀਆਂ। ਚੌਥੀ ਘਟਨਾ ‘ਚ ਜੇਮਸ ਪਾਰਟ ਤੇ ਯੰਗ ਡਰਾਈਵ ਤੇ ਕਿਸੇ ਨੇ ਚੱਲਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ।
ਸਭ ਤੋਂ ਵੱਡੀ ਘਟਨਾ 500 ਸਕੂਲੀ ਵਿਦਿਆਰਥੀਆਂ ਦੀ ਆਪਸ ‘ਚ ਲੜਾਈ ਹੋਈ ਅਤੇ ਵੀਡੀਓ ਬਣਾਉਣ ਦਾ ਦੌਰ ਖੂਬ ਚੱਲਿਆ। ਛੇਵੀਂ ਘਟਨਾ ‘ਚ ਨੌਜਵਾਨ ਨੇ ਇੱਕ ਸ਼ਖਸ ਤੋਂ ਕਾਰ ਖੋਹੀ ਜਿਸ ‘ਚ 2 ਬੱਚੇ ਵੀ ਸਵਾਰ ਸਨ, ਮੁਲਜ਼ਮ ਬੱਚਿਆਂ ਨੂੰ ਗੱਡੀ ਚੋਂ ਬਾਹਰ ਕੱਢ ਕੇ ਮੌਕੇ ਤੋਂ ਗੱਡੀ ਭਜਾ ਕੇ ਲੈ ਗਿਆ।
ਸੱਤਵੀਂ ਘਟਨਾ ‘ਚ ਏਅਰਪੋਰਟ ਰੋਡ ਤੇ ਇੱਕ ਵਾਹਨ ਨੇ ਪੈਦਲ ਜਾਂਦੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ 2 ਲੋਕ ਜ਼ਖਮੀ ਹਨ, ਜਿਨ੍ਹਾਂ ਚੋਂ ਇੱਕ ਗੰਭੀਰ ਜ਼ਖਮੀ ਨੂੰ ਟਰੌਮਾ ਸੈਂਟਰ ‘ਚ ਭਰੀ ਕਰਵਾਇਆ ਗਿਆ ਹੈ।
ਅੱਠਵੀਂ ਅਤੇ ਆਖੀਰਲੀ ਘਟਨਾ ਬੋਵੇਰਡ ਅਤੇ ਫਲੈਚਰਸ ‘ਚ ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ।