ਐਕਸਪ੍ਰੈਸ ਐਂਟਰੀ: 3600 ਉਮੀਦਵਾਰਾਂ ਨੂੰ ਮਿਲਿਆ ਕੈਨੇਡਾ ‘ਚ ਸਥਾਈ ਨਿਵਾਸ ਦਾ ਸੱਦਾ

TeamGlobalPunjab
3 Min Read

ਟੋਰਾਂਟੋ: ਕੈਨੇਡਾ ‘ਚ ਪੀ.ਆਰ ਹਾਸਲ ਕਰਨ ਲਈ ਜਿਹੜੇ ਲੋਕ ਐਕਸਪ੍ਰੈਸ ਐਂਟਰੀ ‘ਚ ਆਪਣਾ ਨਾਂਅ (ਪ੍ਰੋਫਾਇਲ) ਦਾਖਲ ਕਰਨ ਤੋਂ ਬਾਅਦ ਇਤਜ਼ਾਰ ਕਰ ਰਹੇ ਹਨ। ਉਨ੍ਹਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਡਰਾਅ ‘ਚ 3600 ਉਮੀਦਵਾਰਾਂ ਦਾ ਡਰਾਅ ਕੱਢਿਆ।

ਜਿਨ੍ਹਾਂ ਦਾ ਡਰਾਅ ਨਿਕਲਿਆ ਹੈ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਪਰਿਵਾਰਾਂ ਸਮੇਤ ਕੈਨੇਡਾ ਦਾ ਪੱਕਾ ਵੀਜ਼ਾ ਅਪਲਾਈ ਕਰਨ ਲਈ ਲਗਭਗ ਦੋ ਮਹੀਨਿਆਂ ਦਾ ਸਮਾਂ ਹੈ। ਮਿਲੀ ਜਾਣਕਾਰੀ ਅਨੁਸਾਰ 457 ਤੋਂ ਉਪਰ ਸਕੋਰ ਵਾਲੇ ਹਰ ਉਸ ਵਿਅਕਤੀ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੇ 24 ਮਾਰਚ 2019 ਜਾਂ ਇਸ ਤਰੀਕ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਸਿਸਟਮ ਦੇ ਪੂਲ ‘ਚ ਆਪਣਾ ਨਾਮ ਦਾਖਲ ਕੀਤਾ ਸੀ।

ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਐਕਸਪ੍ਰੈਸ ਐਾਟਰੀ ਸਿਸਟਮ ‘ਚ ਫੈਡਰਲ ਸਕਿੱਲਡ ਵਰਕਰਜ਼ ਕਲਾਸ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿੱਲਡ ਟਰੇਡਜ਼ ਕਲਾਸ ਤਹਿਤ ਆਪਣੀ ਯੋਗਤਾ ਦੇ ਅਧਾਰ ‘ਤੇ ਅਪਲਾਈ ਕੀਤਾ ਜਾ ਸਕਦਾ ਹੈ।

- Advertisement -

ਸਕੋਰ ਦੇ ਕੁਲ 1200 ਨੰਬਰ ਹੁੰਦੇ ਹਨ ਜਿਸ ਵਿੱਚ ਪੜ੍ਹਾਈ, ਉਮਰ, ਕੰਮ ਦਾ ਤਜ਼ਰਬਾ ਅਤੇ ਅੰਗਰੇਜ਼ੀ/ਫਰੈਂਚ ਦੇ ਗਿਆਨ ਦੇ ਅਧਾਰ ‘ਤੇ ਸਭ ਤੋਂ ਵੱਧ ਸਕੋਰ ਹਾਸਲ ਕੀਤੇ ਜਾ ਸਕਦੇ ਹਨ।

ਸਾਲ 2019 ਦੇ ਬੀਤੇ ਅੱਠ ਮਹੀਨਿਆਂ ਦੌਰਾਨ ਕੁਲ 17 ਡਰਾਅ ਕੱਢੇ ਗਏ ਸਨ ਜਿਨ੍ਹਾਂ ਰਾਹੀਂ 52850 ਉਮੀਦਵਾਰਾਂ ਨੂੰ ਕੈਨੇਡਾ ਦਾ ਆਪਣਾ ਸੁਪਨਾ ਸੱਚ ਕਰਨ ਦਾ ਮੌਕਾ ਮਿਲਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (ਪੀ.ਐਨ.ਪੀ.) ਤਹਿਤ ਵੀ ਬੀਤੀ 20 ਅਗਸਤ ਨੂੰ 551 ਵਿਅਕਤੀਆਂ ਦਾ ਡਰਾਅ ਕੱਢਿਆ ਗਿਆ ਸੀ।

Draws Minimum CRS Score Required Date of Draw ITAs Issued
125 463 September 4, 2019 3,600
124 457 August 20, 2019 3,600
123 466 August 12, 2019 3,600
122 459 July 24, 2019 3,600
121 460 July 10, 2019 3,600
120 462 June 26, 2019 3,350
119 465 June 12, 2019 3,350
118 470 May 29, 2019 3,350
117 332 (*Federal Skilled Trades candidates only) May 15, 2019 500
116 450 May 1, 2019 3,350
115 451 April 17, 2019 3,350
114 451 April 3, 2019 3,350
113 452 March 20, 2019 3,350
112 454 March 6, 2019 3,350
111 457 February 20, 2019 3,350
110 438 January 30, 2019 3,350
109 443 January 23, 2019 3,900
108 449 January 10, 2019 3,900

[alg_back_button]

Share this Article
Leave a comment