ਮੋਹਾਲੀ: ਮੋਹਾਲੀ ਦੇ ਸੋਹਾਣਾ ਸਥਿਤ ਗੁਰਦੁਆਰੇ ਦੇ ਨੇੜੇ 10 ਸਾਲ ਪੁਰਾਣੀ ਬਹੁ-ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ 5 ਲੋਕ ਮਲਬੇ ਹੇਠ ਦੱਬ ਗਏ, ਜਦੋਂਕਿ 20 ਸਾਲਾ ਲੜਕੀ ਦੀ ਮੌ.ਤ ਹੋ ਗਈ। ਹਾਲਾਂਕਿ 2 ਲੜਕੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਸੀ। NDRF ਦੀਆਂ ਟੀਮਾਂ ਨੂੰ ਬਚਾਅ ਲਈ ਬੁਲਾਇਆ ਗਿਆ ਹੈ ਅਤੇ ਐਂਬੂਲੈਂਸਾਂ ਨੂੰ ਵੀ ਮੌਕੇ ‘ਤੇ ਮੌਜੂਦ ਹਨ। ਮਲਬੇ ‘ਚੋਂ ਕੱਢੀਆਂ ਗਈਆਂ ਕੁੜੀਆਂ ‘ਚੋਂ 1 ਦੀ ਮੌ.ਤ ਹੋ ਗਈ ਹੈ। ਮ੍ਰਿਤ.ਕਾ ਦੀ ਪਛਾਣ ਦ੍ਰਿਸ਼ਟੀ (29) ਨਿਵਾਸੀ ਸ਼ਿਮਲਾ ਵਜੋਂ ਹੋਈ ਹੈ। ਉਹ ਇਮਾਰਤ ’ਚ ਬਣੇ ਪੀ.ਜੀ. ’ਚ ਰਹਿੰਦੀ ਸੀ ਤੇ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ’ਚ ਨੌਕਰੀ ਕਰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਾਮ 4.30 ਵਜੇ ਗੁਰਦੁਆਰਾ ਸੋਹਾਣਾ ਸਾਹਿਬ ਨੇੜੇ ਇਕ ਬਹੁਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਜਿਸ ਵਿੱਚੋਂ 3 ਮੰਜ਼ਿਲਾਂ ’ਤੇ ਪੀਜੀ ਸੀ ਜਦੋਂਕਿ ਗਰਾਊਂਡ ਫਲੋਰ ’ਤੇ ਜਿੰਮ ਚੱਲ ਰਿਹਾ ਸੀ। ਇਮਾਰਤ ਡਿੱਗਣ ਵੇਲੇ ਜਿੰਮ ਖੁੱਲ੍ਹਾ ਸੀ। ਬਹੁਮੰਜ਼ਿਲਾ ਇਮਾਰਤ ਦੇ ਨਾਲ-ਨਾਲ ਬੇਸਮੈਂਟ ‘ਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਹ ਢਹਿ ਗਈ। ਹਾਸਿਲ ਜਾਣਕਾਰੀ ਅਨੁਸਾਰ ਇਹ ਇਮਾਰਤ 10 ਸਾਲ ਪੁਰਾਣੀ ਹੈ। ਮੁਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਦੱਸਿਆ ਕਿ ਸਥਾਨਿਕ ਲੋਕ ਦੱਸ ਰਹੇ ਹਨ ਕਿ ਕਰੀਬ 15 ਲੋਕ ਦੱਬੇ ਹੋਏ ਹਨ।
ਇਹ ਇਮਾਰਤ ਧਮਨ ਸਿੰਘ ਨਾਂ ਦੇ ਵਿਅਕਤੀ ਦੀ ਦੱਸੀ ਜਾ ਰਹੀ ਹੈ। ਜਿਸ ਨੇ ਨਵੀਂ ਇਮਾਰਤ ਬਣਾਉਣ ਲਈ ਕੁਝ ਦੁਕਾਨਾਂ ਨੂੰ ਢਾਹ ਦਿੱਤਾ ਸੀ ਅਤੇ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਇਮਾਰਤ ਮਲਬੇ ਵਿਚ ਤਬਦੀਲ ਹੋ ਗਈ। ਹਾਦਸੇ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਕੁਝ ਲੋਕਾਂ ਨੂੰ ਬਚਾਇਆ ਗਿਆ ਹੈ। NDRF ਤੋਂ ਇਲਾਵਾ ਫੌਜ ਨੂੰ ਬੁਲਾਇਆ ਗਿਆ ਸੀ। ਸਾਡੀ ਕੋਸ਼ਿਸ਼ ਲੋਕਾਂ ਨੂੰ ਬਚਾਉਣ ਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।