ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਇਸ ਸਬੰਧੀ ਜਾਣਕਾਰੀ ਕਮਲ ਖਹਿਰਾ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ।
ਬਰੈਂਪਟਨ-ਵੈਸਟ ਦੀ ਮੈਂਬਰ ਰਜਿਸਟਰਡ ਨਰਸ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਿੱਚ ਸ਼ਨੀਵਾਰ ਰਾਤ ਨੂੰ ਫਲੂ ਵਰਗੇ ਲੱਛਣਾਂ ਦਿਖਣੇ ਸ਼ੁਰੂ ਹੋਏ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਖੁਦ ਨੂੰ ਆਇਸੋਲੇਟ ਕਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਮੰਗਲਵਾਰ ਨੂੰ COVID-19 ਰਿਪੋਰਟ ਪਾਜ਼ਿਟਿਵ ਪਾਈ ਗਈ।
ਟਵਿੱਟਰ ‘ਤੇ ਸਾਂਝੇ ਕੀਤੇ ਇਕ ਬਿਆਨ ਵਿਚ, ਖਹਿਰਾ ਨੇ ਕਿਹਾ ਕਿ ਹਾਲੇ ਵੀ ਉਹ ਵਾਇਰਸ ਦੇ ਲੱਛਣਾਂ ਦਾ ਸਾਹਮਣਾ ਕਰ ਰਹੀ ਹਨ ਪਰ ਉਹ ਸਥਿਰ ਹਨ।
A personal update from me. Thank you all for your support. #COVID19 pic.twitter.com/GoJKKRjKcZ
— Kamal Khera (@KamalKheraLib) March 25, 2020
In response to @RNAO‘s call to action, I registered to help ease the nurse shortage during #COVID19. As a RN there couldn’t be a more important time to give back to my community.
This support can significantly reduce wait times. @canadanurses sign up here: #StepUpAndBeSmart https://t.co/kkTmrtbrC5
— Kamal Khera (@KamalKheraLib) March 17, 2020