ਆਪ ਨੇ ਜਾਰੀ ਕੀਤੀ ਮਜ਼ਾਕੀਆ ਵੀਡੀਓ, ਵਿਦਿਆ ਬਾਲਨ ਨੂੰ CM ਦੀ ਕੁਰਸੀ ਦੱਸਣ ‘ਤੇ ਕਾਂਗਰਸ ਨੇ ਚੁੱਕੇ ਸਵਾਲ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕੀਤੀ ਹੈ। ਇਹ ਵੀਡੀਓ ਬਾਲੀਵੁੱਡ ਫਿਲਮ ਦੇ ਗਾਣੇ ‘ਦਿਲ ਦਾ ਮਾਮਲਾ’ ‘ਤੇ ਬਣਾਇਆ ਗਿਆ ਹੈ, ਜਿਸ ਵਿੱਚ ਵਿਦਿਆ ਬਾਲਨ ਨੂੰ ਮੁੱਖ ਮੰਤਰੀ ਦੀ ਕੁਰਸੀ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਮੁੱਖ ਮੰਤਰੀ ਦੀ ਕੁਰਸੀ ਲਈ ਲੜਦੇ ਨਜ਼ਰ ਆ ਰਹੇ ਹਨ ਤੇ ਅੰਤ ਵਿੱਚ ਭਗਵੰਤ ਮਾਨ ਦੀ ਐਂਟਰੀ ਹੁੰਦੀ ਹੈ। ਵੀਡੀਓ ‘ਚ ਕੇਜਰੀਵਾਲ ਅਤੇ ਰਾਹੁਲ ਗਾਂਧੀ ਵੀ ਦਿਖਾਈ ਦੇ ਰਹੇ ਹਨ।

- Advertisement -

ਵੀਡੀਓ ਸਾਂਝੀ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਹਰ ਕੋਈ ਇਸ ਵੀਡੀਓ ‘ਤੇ ਇਤਰਾਜ਼ ਜਤਾ ਰਿਹਾ ਹੈ। ਅਦਾਕਾਰਾ ਨੂੰ ਮੁੱਖ ਮੰਤਰੀ ਦੀ ਕੁਰਸੀ ਦਿਖਾਉਣ ਤੋਂ ਬਾਅਦ ਲੋਕਾਂ ਨੇ ਇਸ ‘ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕ ਇਸ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਵੀ ਕਹਿ ਰਹੇ ਹਨ।

ਪੰਜਾਬ ਕਾਂਗਰਸ ਨੇ ਟਵੀਟ ਕਰਦੇ ਹੋਏ ਲਿਖਿਆ, ‘ਆਮ ਆਦਮੀ ਪਾਰਟੀ ਨੇ ਮਰਦਾਂ ਨੂੰ ਹੀਰੋ ਵੱਜੋਂ ਦਰਸਾਇਆ ਹੈ ਤੇ ਇੱਕ ਔਰਤ ਨੂੰ ਇੱਕ ਵਸਤੂ ਵੱਜੋਂ ਦਿਖਾਇਆ ਹੈ। ਉਹਨਾਂ ਨੇ ਲਿਖਿਆ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦਿੱਲੀ ਵਿੱਚ ਉਨ੍ਹਾਂ ਕੋਲ ਇੱਕ ਵੀ ਆਗੂ ਨਹੀਂ ਹੈ ਜੋ ਔਰਤ ਹੋਵੇ ਅਤੇ ਮੰਤਰੀ ਹੋਵੇ। ਉਹ ਹਰ ਰੋਜ਼ ਆਪਣੇ ਆਪ ਨੂੰ ਬੇਨਕਾਬ ਕਰ ਰਹੇ ਹਨ।’

Share this Article
Leave a comment