ਕੋਰੋਨਾ ਦੇ ਵੱਧਦੇ ਕੇਸਾਂ ਤੋਂ ਬਾਅਦ ਇਸ ਸੂਬੇ ਨੇ ਵਰਤੀ ਸਖ਼ਤੀ ਲਗਾਇਆ ਲੌਕਡਾਊਨ

TeamGlobalPunjab
1 Min Read

ਭੋਪਾਲ : ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪ੍ਰਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਦੇ ਤਹਿਤ ਸੂਬਾ ਸਰਕਾਰ ਵੱਲੋਂ ਸਖ਼ਤੀਆਂ ਵਰਤੀਆਂ ਜਾ ਰਹੀਆਂ ਹਨ। ਸ਼ਿਵਰਾਜ ਚੌਹਾਨ ਸਰਕਾਰ ਨੇ ਕਈ ਸ਼ਹਿਰਾਂ ਵਿੱਚ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਇਹ ਲੌਕਡਾਊਨ ਵੀਕਐਂਡ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਜਾਰੀ ਰਹੇਗਾ। ਇਸ ਸਬੰਧੀ ਅੱਜ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਜਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਗਈ ਸੀ। ਜਿਸ ਤੋਂ ਬਾਅਦ ਲੌਕਡਾਊਨ ਲਾਉਣ ਦਾ ਫੈਸਲਾ ਲਿਆ ਗਿਆ।

ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਇੰਦੌਰ, ਉਜੈਨ, ਬਰਵਾਨੀ, ਰਾਜਗੜ੍ਹ, ਵਿਦਿਸ਼ਾ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 19 ਅਪ੍ਰੈਲ ਤਕ ਸਵੇਰੇ 6 ਵਜੇ ਤਕ ਲੌਕਡਾਊਨ ਰਹੇਗਾ। ਬਾਲਾਘਾਟ, ਨਰਸਿੰਘਪੁਰ ਅਤੇ ਜਬਲਪੁਰ ਸ਼ਹਿਰ ਵਿਚ 12 ਅਪ੍ਰੈਲ ਦੀ ਸਵੇਰ ਤੋਂ 22 ਅਪ੍ਰੈਲ ਦੀ ਸਵੇਰ ਤੱਕ 10 ਦਿਨਾਂ ਦਾ ਲੌਕਡਾਊਨ ਲਾਇਆ ਗਿਆ ਹੈ। ਇੰਦੌਰ ਦੇ ਨਜ਼ਦੀਕੀ ਸ਼ਹਿਰ ਮਾਊ ਨਗਰ, ਰਾਊ ਨਗਰ, ਸ਼ਾਹਜਹਾਂਪੁਰ ਸ਼ਾਜਾਪੁਰ ਸ਼ਹਿਰ ਅਤੇ ਉਜੈਨ ਵਿਚ 19 ਅਪ੍ਰੈਲ ਤਕ ਲੌਕਡਾਊਨ ਵਧਾ ਦਿੱਤਾ ਹੈ।

Share this Article
Leave a comment