ਨਿਊਜ਼ ਡੈਸਕ : ਵਿਦੇਸ਼ਾਂ ਤੋਂ ਪੰਜਾਬੀ ਨੌਜਾਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਸੁਨਣ ਨੂੰ ਮਿਲਦੀ ਹੈ। ਦਿਲ ਦਾ ਦੌਰਾ ਤਾਂ ਹੁਣ ਆਮ ਹੋਇਆ ਜਾਪਦਾ ਹੈ। ਹੁਣ ਖਬਰ ਅਮਰੀਕਾ ਤੋਂ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਪਿੰਡ ਪਧਿਆਣਾ ਦੇ ਨੌਜਵਾਨ ਦਮਨਜੋਤ ਸਿੰਘ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।ਪਿੰਡ ਦੇ ਨੰਬਰਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਦਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ ਕਰੀਬ ਛੇ ਮਹੀਨੇ ਪਹਿਲਾਂ 40 ਲੱਖ ਰੁਪਏ ਦੇ ਕਰੀਬ ਕਰਜ਼ਾ ਲੈਕੇ ਵਿਦੇਸ਼ ਗਿਆ ਸੀ।
20 ਸਤੰਬਰ ਨੂੰ ਕਰੀਬ 10 ਵਜੇ ਅਮਰੀਕਾ ਤੋਂ ਦਮਨਜੋਤ ਸਿੰਘ ਦੇ ਘਰ ਵਾਲਿਆਂ ਨੂੰ ਫੋਨ ਆਇਆ ਕਿ ਉਸ ਦੀ ਦਿਲ ਦਾ ਦੌਰਾਨ ਪੈਣ ਨਾਲ ਮੌਤ ਹੋ ਗਈ। ਦਸ ਦਈਏ ਕਿ ਦਮਨਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.