ਇਸ ਕੰਪਨੀ ਨੇ ਦਿੱਤੀ ਵੱਡੀ ਰਾਹਤ, ਦੁੱਧ ਉਤਪਾਦਾਂ ਦੀਆਂ ਕੀਮਤਾਂ ’ਚ ਕੀਤੀ ਕਟੌਤੀ

Global Team
3 Min Read

ਨਵੀਂ ਦਿੱਲੀ: ਮਦਰ ਡੇਅਰੀ ਦੁੱਧ ਉਤਪਾਦ ਕੰਪਨੀ, ਨੇ ਆਪਣੇ ਸਾਰੇ ਦੁੱਧ ਵੇਰੀਐਂਟਸ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਨਾਲ ਹੁਣ ਸਾਰੇ ਪ੍ਰਕਾਰ ਦੇ ਦੁੱਧ 2 ਰੁਪਏ ਸਸਤੇ ਦਰਾਂ ’ਤੇ ਉਪਲਬਧ ਹੋਣਗੇ। ਮਿਸਾਲ ਵਜੋਂ, 1 ਲੀਟਰ ਟੋਂਡ ਟੈਟਰਾ ਪੈਕ ਦੁੱਧ ਦੀ ਕੀਮਤ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਘਿਓ, ਪਨੀਰ ਅਤੇ ਮਿਲਕਸ਼ੇਕ ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ, ਜਿਸ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ।

ਸਰਕਾਰ ਨੇ 3 ਸਤੰਬਰ ਨੂੰ ਜੀਐਸਟੀ ਸੁਧਾਰਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਜ਼ਰੂਰੀ ਵਸਤੂਆਂ ’ਤੇ ਟੈਕਸ ਘਟਾਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ ਨਵੀਆਂ ਜੀਐਸਟੀ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ, ਜਿਸ ਨਾਲ ਦੁੱਧ, ਪਨੀਰ ਤੋਂ ਲੈ ਕੇ ਏਸੀ ਅਤੇ ਟੀਵੀ ਵਰਗੀਆਂ ਵਸਤੂਆਂ ਸਸਤੀਆਂ ਹੋ ਜਾਣਗੀਆਂ। ਮਦਰ ਡੇਅਰੀ ਨੇ ਨਵੇਂ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਤੋਂ ਪਹਿਲਾਂ ਹੀ ਕੀਮਤਾਂ ਘਟਾਉਣ ਦਾ ਫੈਸਲਾ ਕਰ ਲਿਆ, ਜੋ ਗਾਹਕਾਂ ਲਈ ਖੁਸ਼ੀਿ ਖਬਰ ਹੈ।

ਮਦਰ ਡੇਅਰੀ ਦਾ ਗਾਹਕਾਂ ਨੂੰ ਲਾਭ

ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਨਵੇਂ ਜੀਐਸਟੀ ਸੁਧਾਰਾਂ ਦਾ 100% ਲਾਭ ਗਾਹਕਾਂ ਨੂੰ ਦੇਵੇਗੀ। ਮਦਰ ਡੇਅਰੀ ਦੇ ਸਾਰੇ ਉਤਪਾਦ ਜਾਂ ਤਾਂ ਜ਼ੀਰੋ ਜੀਐਸਟੀ ਦੇ ਦਾਇਰੇ ਵਿੱਚ ਆਉਂਦੇ ਹਨ ਜਾਂ 5% ਦੇ ਸਭ ਤੋਂ ਨੀਵੇਂ ਜੀਐਸਟੀ ਸਲੈਬ ਅਧੀਨ ਹਨ। ਇਸ ਫੈਸਲੇ ਨਾਲ ਖਪਤਕਾਰਾਂ ਨੂੰ ਸਸਤੇ ਉਤਪਾਦ ਮਿਲਣਗੇ।

ਨਵੀਆਂ ਕੀਮਤਾਂ ਦਾ ਵੇਰਵਾ

ਦੁੱਧ: 1 ਲੀਟਰ UHT ਟੋਂਡ ਟੈਟਰਾ ਪੈਕ ਦੁੱਧ ਦੀ ਕੀਮਤ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਗਈ ਹੈ। 450 ਮਿਲੀਲੀਟਰ ਪੈਕ ਦੀ ਕੀਮਤ 33 ਰੁਪਏ ਦੀ ਬਜਾਏ 32 ਰੁਪਏ ਹੋਵੇਗੀ। ਸਾਰੇ ਮਿਲਕਸ਼ੇਕ ਸੁਆਦਾਂ ਦੇ 180 ਮਿਲੀਲੀਟਰ ਪੈਕ ਦੀ ਕੀਮਤ 30 ਰੁਪਏ ਤੋਂ ਘਟਾ ਕੇ 28 ਰੁਪਏ ਹੋਵੇਗੀ।

ਪਨੀਰ: 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ 95 ਰੁਪਏ ਤੋਂ ਘਟਾ ਕੇ 92 ਰੁਪਏ, 400 ਗ੍ਰਾਮ ਪਨੀਰ ਦੀ ਕੀਮਤ 180 ਰੁਪਏ ਤੋਂ 174 ਰੁਪਏ, ਅਤੇ 200 ਗ੍ਰਾਮ ਮਲਾਈ ਪਨੀਰ ਦੀ ਕੀਮਤ 100 ਰੁਪਏ ਤੋਂ 97 ਰੁਪਏ ਕਰ ਦਿੱਤੀ ਗਈ ਹੈ।

ਘਿਓ ਅਤੇ ਮੱਖਣ: 500 ਗ੍ਰਾਮ ਮੱਖਣ ਦੀ ਕੀਮਤ 305 ਰੁਪਏ ਤੋਂ 285 ਰੁਪਏ ਅਤੇ 100 ਗ੍ਰਾਮ ਮੱਖਣ ਟਿੱਕੀ ਦੀ ਕੀਮਤ 62 ਰੁਪਏ ਤੋਂ 58 ਰੁਪਏ ਹੋਵੇਗੀ। 1 ਲੀਟਰ ਘਿਓ ਦੇ ਡੱਬੇ ਦੀ ਕੀਮਤ 675 ਰੁਪਏ ਤੋਂ 645 ਰੁਪਏ, 500 ਮਿਲੀਲੀਟਰ ਘਿਓ ਦੀ ਕੀਮਤ 345 ਰੁਪਏ ਤੋਂ 330 ਰੁਪਏ, ਅਤੇ 1 ਲੀਟਰ ਘਿਓ ਦੇ ਟੀਨ ਪੈਕ ਦੀ ਕੀਮਤ 750 ਰੁਪਏ ਤੋਂ 720 ਰੁਪਏ ਕਰ ਦਿੱਤੀ ਗਈ ਹੈ।

Share This Article
Leave a Comment