ਪੁਲਿਸ ਦੀ ਸਿਰਸਾ ‘ਚ ਵੱਡੀ ਕਾਰਵਾਈ, ਦੇਸ਼ ਦੇ ਵੱਡੇ ਨਸ਼ਾ ਤਸਕਰਾਂ ‘ਚ ਸ਼ਾਮਲ ਦੋ ਮੋਸਟਵਾਂਟਡ ਕਾਬੂ

TeamGlobalPunjab
3 Min Read

ਸਿਰਸਾ: ਪੰਜਾਬ ਪੁਲਿਸ, ਐਨਆਈਏ ਅਤੇ ਹਰਿਆਣਾ ਪੁਲਿਸ ਦੀ ਟੀਮ ਨੇ ਮਿਲ ਕੇ ਸ਼ਨੀਵਾਰ ਸਵੇਰੇ ਸਿਰਸਾ ਦੇ ਬੇੇੇੇਗੂ ਰੋਡ ਸਥਿਤ ਇੱਕ ਘਰ ਵਿੱਚ ਰੇਡ ਮਾਰੀ ਜਿੱਥੋਂ ਦੇਸ਼ ਦੇ ਵੱਡੇ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸਦੇ ਭਰਾ ਗਗਨ ਨੂੰ ਕਾਬੂ ਕੀਤਾ ਹੈ। ਦੋਵੇਂ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਮੋਸਟਵਾਂਟਡ ਸਨ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਉੱਥੇ ਕਿਰਾਏਦਾਰ ਬਣ ਕੇ ਰਹਿ ਰਹੇ ਸਨ। ਇਹ ਕਾਰਵਾਈ 532 ਕਿੱਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਹੋਈ ਹੈ। ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸਦਾ ਭਰਾ ਗਗਨ ਦੇਸ਼ ਦੇ ਵੱਡੇ ਨਸ਼ਾ ਤਸਕਰਾਂ ਵਿੱਚ ਸ਼ਾਮਲ ਹਨ।

ਇਸ ਸਬੰਧੀ ਜਾਣਕਾਰੀ ਪੰਜਾਬ ਡੀਜੀਪੀ ਦਿਨਕਰ ਗੁਪਤਾ ਵੱਲੋਂ ਵੀ ਟਵੀਟ ਕਰ ਦਿੱਤੀ ਗਈ ਹੈ। ਉਨ੍ਹਾ ਨੇ ਦੱਸਿਆ ਚੀਤਾ 532 ਕਿਲੋ ਹੈਰੋਇਨ ਮਾਮਲੇ ਵਿਚ ਲੁੜੀਂਦਾ ਸੀ। ਇਨੀਂ ਵੱਡੀ ਮਾਤਰਾ ਵਿਚ ਹੈਰੋਇਨ ਅਟਾਰੀ ਤੋਂ ਪਿਛਲੇ ਸਾਲ ਜੂਨ ਵਿਚ ਫੜੀ ਗਈ ਸੀ।

ਇਸ ਤੋਂ ਇਲਾਵਾ ਡੀ.ਜੀ.ਪੀ. ਨੇ ਦੱਸਿਆ ਕਿ ਇਹ ਵਿਅਕਤੀ 2018-2019 ਵਿਚਕਾਰ ਆਈ.ਸੀ.ਪੀ. ਅੰਮ੍ਰਿਤਸਰ ਰਾਹੀਂ ਪਾਕਿਸਤਾਨ ਤੋਂ 6 ਪਹਾੜੀ ਲੂਣ ਦੀਆਂ ਖੇਪਾਂ ਲਿਆਉਣ ਦੇ ਬਹਾਨੇ ਭਾਰਤ ਵਿਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਪਲਾਈ ਕਰ ਰਹੇ ਸਨ।

ਸੂਤਰਾਂ ਮੁਤਾਬਕ ਇਸ ਨਸ਼ਾ ਤਸਕਰਾਂ ਦੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਵਲੋਂ ਵੀ ਸੰਬੰਧ ਹਨ। ਪੁਲਿਸ ਪੁੱਛਗਿਛ ਵਿੱਚ ਇਸ ਸਬੰਧੀ ਖੁਲਾਸੇ ਹੋ ਸਕਦੇ ਹਨ।

ਦੱਸ ਦਈਏ ਹਿਜਬੁਲ ਦੇ ਅੱਤਵਾਦੀ ਹਿਲਾਲ ਅਹਿਮਦ ਦੇ ਦੋ ਹੋਰ ਸਾਥੀਆਂ ਜਸਵੰਤ ਸਿੰਘ ਅਤੇ ਰਣਜੀਤ ਸਿੰਘ ਨੂੰ ਥਾਣਾ ਸਦਰ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਸੀ। ਦੋਵਾਂ ਮੁਲਜ਼ਮਾਂ ਦੇ ਮੋਬਾਇਲ ਨੰਬਰ ਹਿਲਾਲ ਅਤੇ ਇਸ ਤੋਂ ਪਹਿਲਾਂ ਫੜੇ ਗਏ ਵਿਕਰਮ ਸਿੰਘ ਉਰਫ ਵਿੱਕੀ ਅਤੇ ਮਨਿੰਦਰ ਸਿੰਘ ਉਰਫ ਮਨੀ ਦੇ ਮੋਬਾਇਲ ਤੋਂ ਮਿਲੇ ਸਨ।

Share this Article
Leave a comment