ਰੂਸ: ਕੋਰੋਨਾ ਕਾਰਨ ਇੱਕ ਦਿਨ ‘ਚ 1100 ਤੋਂ ਵੱਧ ਮੌਤਾਂ, ਮਾਸਕੋ ‘ਚ ਲੱਗਿਆ ਲਾਕਡਾਊਨ

TeamGlobalPunjab
1 Min Read

ਨਿਊਜ਼ ਡੈਸਕ: ਰੂਸ ਵਿੱਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇੱਥੇ ਪਿਛਲੇ ਕੁੱਝ ਦਿਨਾਂ ਤੋਂ ਹਰ ਦਿਨ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗਵਾਉਣੀ ਪੈ ਰਹੀ ਹੈ। ਰੂਸ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,159 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋਈ ਹੈ।

ਇਸ ਦੌਰਾਨ ਕੋਰੋਨਾਵਾਇਰਸ ਦੇ 40,096 ਨਵੇਂ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ। ਨਵੇਂ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਅਧਿਕਾਰੀਆਂ ਨੂੰ ਲਾਕਡਾਊਨ ਲਾਗੂ ਕਰਨਾ ਪਿਆ ਹੈ। ਰਾਜਧਾਨੀ ਮਾਸਕੋ ਵਿੱਚ ਗੈਰ-ਜ਼ਰੂਰੀ ਸੇਵਾਵਾਂ ਨੂੰ 11 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ, ਤਾਂਕਿ ਕੋਰੋਨਾ ਨਾਲ ਨਜਿੱਠਿਆ ਜਾ ਸਕੇ।

ਨਵੰਬਰ ਦੇ ਪਹਿਲੇ ਹਫਤੇ ਤੋਂ ਰੂਸ ਵਿੱਚ ਇੱਕ ਦੇਸ਼ ਵਿਆਪੀ ਸ਼ਟਡਾਊਨ ਲਾਗੂ ਕੀਤਾ ਜਾਵੇਗਾ। ਮਾਸਕੋ ਨੇ ਵੀਰਵਾਰ ਤੋਂ ਹੀ ਲਾਕਡਾਉਨ ਲਾਗੂ ਕਰ ਦਿੱਤਾ ਹੈ। ਰਾਜਧਾਨੀ ਵਿੱਚ 11 ਦਿਨਾਂ ਲਈ ਦੁਕਾਨਾਂ, ਸਕੂਲ ਅਤੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ, ਤਾਂਕਿ ਕੋਰੋਨੋਵਾਇਰਸ ਸੰਕਰਮਣ ਅਤੇ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਰੁਕਣ ਤੋਂ ਬਾਅਦ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ।

ਸਕੂਲਾਂ ਅਤੇ ਕਿੰਡਰਗਾਰਟਨ ਦੇ ਨਾਲ-ਨਾਲ ਛੋਟੀਆਂ ਦੁਕਾਨਾਂ, ਰੈਸਟੋਰੈਂਟ ਅਤੇ ਖੇਡ-ਮਨੋਰੰਜਨ ਦੀਆਂ ਥਾਵਾਂ ਸਣੇ ਸਾਰੀਆਂ ਗੈਰ-ਜ਼ਰੂਰੀ ਸੇਵਾਵਾਂ 7 ਨਵੰਬਰ ਤੱਕ ਬੰਦ ਰਹਿਣਗੀਆਂ। ਸਿਰਫ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ।

- Advertisement -

Share this Article
Leave a comment