ਪ੍ਰਿੰਸ ਚਾਰਲਸ ਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 40 ਸਾਲ ਬਾਅਦ ਲੱਖਾਂ ਰੁਪਏ ‘ਚ ਵਿਕਿਆ

TeamGlobalPunjab
1 Min Read

ਲੰਦਨ: ਬ੍ਰਿਟੇਨ ‘ਚ 40 ਸਾਲ ਪਹਿਲਾਂ ਰਾਜਕੁਮਾਰ ਚਾਰਲਸ ਤੇ ਡਾਇਨਾ ਦਾ ਸ਼ਾਹੀ ਤਰੀਕੇ ਨਾਲ ਵਿਆਹ ਹੋਇਆ ਸੀ, ਪਰ ਉਨ੍ਹਾਂ ਦੇ ਵਿਆਹ ਦੇ ਕੇਕ ਦਾ ਇੱਕ ਟੁਕੜਾ ਚਾਲੀ ਸਾਲ ਬਾਅਦ 1820 ਪਾਊਂਡ ਯਾਨੀ ਲਗਭਗ 1 ਲੱਖ 90 ਹਜ਼ਾਰ ਰੁਪਏ ਵਿੱਚ ਵਿਕਿਆ ਹੈ। ਅਸਲ ‘ਚ ਇਸ ਕੇਕ ਦੇ ਟੁਕੜੇ ਨੂੰ ਕੇਕ ਟਿਨ ਵਿਚ ਸੰਭਾਲ ਕੇ ਰੱਖਿਆ ਗਿਆ ਸੀ ਤੇ ਹੁਣ ਇਸ ਦੀ ਨਿਲਾਮੀ ਹੋਈ ਤਾਂ ਇਹ ਲੱਖਾਂ ਵਿੱਚ ਵਿਕ ਗਿਆ।

ਕੇਕ ਦਾ ਇਹ ਟੁਕੜਾ ਵਿਆਹ ਦੇ 23 ਅਧਿਕਾਰਿਤ ਕੇਕਾਂ ‘ਚੋਂ ਇੱਕ ਕੇਕ ਦਾ ਹੈ ਜੋ ਬ੍ਰਿਟਿਸ਼ ਸ਼ਾਹੀ ਜੋੜੇ ਨੇ ਆਪਣੇ ਵਿਆਹ ਵਿੱਚ ਪਰੋਸਿਆ ਸੀ। ਕੇਕ ਦੀ ਆਈਸਿੰਗ ਅਤੇ ਬਦਾਮ ਤੋਂ ਤਿਆਰ ਬੇਸ ਵਿੱਚ ਸ਼ਾਹੀ ਕੋਰਟ ਆਫ ਆਰਮਜ਼ ਨੂੰ ਸੁਨਹਿਰੀ, ਲਾਲ, ਨੀਲੇ ਅਤੇ ਚਾਂਦੀ ਨਾਲ ਸਜਾਇਆ ਗਿਆ ਸੀ। ਇਹ ਟੁਕੜਾ ਕਵੀਨ ਮਦਰ ਦੇ ਸਟਾਫ ਦੀ ਇੱਕ ਮੈਂਬਰ ਮੋਯਾ ਸਮਿੱਥ ਨੂੰ ਦਿੱਤਾ ਗਿਆ ਸੀ। ਜਿਨ੍ਹਾਂ ਨੇ ਇਸ ਨੂੰ ਸੁਰੱਖਿਅਤ ਕਰਕੇ ਰੱਖਿਆ ਸੀ ਤੇ ਇਸ ‘ਤੇ 29 ਜੁਲਾਈ 1981 ਦੀ ਤਾਰੀਖ ਲਿਖੀ ਸੀ।

- Advertisement -

ਇੱਕ ਰਿਪੋਰਟ ਮੁਤਾਬਕ ਸਮਿੱਥ ਨੇ ਕੇਕ ਦੇ ਟੁਕੜੇ ਨੂੰ ਇੱਕ ਪੁਰਾਣੇ ਕੇਕ ਟਿਨ ਵਿੱਚ ਰੱਖਿਆ ਸੀ ਤੇ ਇਸ ਦੇ ਢੱਕਣ ਤੇ ਹੱਥ ਨਾਲ ਬਣਿਆ ਇਕ ਲੇਬਲ ਚਿਪਕਾਇਆ ਸੀ। ਜਿਸ ‘ਤੇ ਲਿਖਿਆ ਸੀ, ‘ਸਾਵਧਾਨੀ ਨਾਲ ਹੱਥ ਲਗਾਉਣਾ, ਰਾਜਕੁਮਾਰ ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦੇ ਵਿਆਹ ਦਾ ਕੇਕ।’

 

Share this Article
Leave a comment