ਮੋਰਿੰਡਾ : ਪਾਲਕੀ ਸਾਹਿਬ ਸੋਸ਼ਬਿਤ ਹੈ ਗ੍ਰੰਥੀ ਸਿੰਘ ਤੇ ਸਿੱਖ ਸੰਗਤਾਂ ਮੌਜੂਦ ਹਨ ਤਾਂ ਬੂਟ ਪਾ ਕਿ ਇਕ ਨੌਜਵਾਨ ਆਉਦਾ ਗ੍ਰੰਥੀ ਸਿੰਘ ਦੇ ਕੋਲ ਪਹੁੰਚ ਜਾਦਾਂ ਨਾਲ ਹੀ ਗ੍ਰੰਥੀ ਸਿੰਘਾ ਦੇ ਥੱਪੜ ਮਾਰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਦੇ ਅੰਗ ਵੀ ਪਾੜ ਦਿੱਤੇ ਜਾਦੇ ਨੇ ਪਰ ਪੂਰਾ ਮਾਮਲਾ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ। ਪਰ ਇਸ ਬੇਅਦਬੀ ਨਾਲ ਸਿੱਖ ਭਾਵਨਵਾ ਨੂੰ ਠੇਸ ਜਰੂਰ ਪਹੁੰਂਚੀ ਹੈ। ਜਿੱਥੇ ਭਾਰੀ ਰੋਸ ਸਿੱਖ ਸੰਗਤਾਂ ਵਿੱਚ ਪਾਇਆ ਜਾਦਾ ਹੈ। ਸੰਗਤਾਂ ਵਲੋਂ ਇਸ ਬੇਅਦਬੀ ਮਾਮਲੇ ਦੇ ਮੱਦੇਨਜ਼ਰ ਧਰਨਾ ਵੀ ਲਗਾ ਦਿੱਤਾ ਗਿਆ ਹੈ।
ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਵਿਅਕਤੀ ਆਉਦਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਚਲਾਕੀ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸਵਾਲ ਵੀ ਕਾਫੀ ਉੱਠ ਰਹੇ ਨੇ ਕਿ ਆਖਰ ਇਹ ਸਭ ਵਰਤਾਰਾ ਵਾਪਰਿਆ ਕਿਵੇਂ ਇਹ ਵਿਅਕਤੀ ਗੁਰੂ ਘਰ ਵਿੱਚ ਐਂਟਰ ਹੁੰਦਾ ਜਿਸ ਤੋਂ ਬਾਅਦ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਹਨ। ਇਸ ਦੌਰਾਨ ਗ੍ਰੰਥੀ ਸਿੰਘ ਦੀ ਦਸਤਾਰ ਵੀ ਲੱਥ ਗਈ। ਬੇਅਦਬੀ ਤੋਂ ਬਾਅਦ ਸਿੱਖ ਸੰਗਤ ਵਿਚ ਰੋਸ ਦੀ ਲਹਿਰ ਹੈ। ਸੰਗਤ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।