ਵਿਧਾਨਸਭਾ ਅੰਦਰ ਪੇਸ਼ ਹੋਣ ਵਾਲੇ ਬਜਟ ਨੂੰ ਲੈ ਕੇ ਅਮਨ ਅਰੋੜਾ ਨੇ ਘੇਰੀ ਕੈਪਟਨ ਸਰਕਾਰ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਬਜਟ ਇਜਲਾਸ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵੱਲੋਂ ਵੀ ਇਸ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਅੱਜ ਸਰਕਾਰਾਂ ਬਜਟ ਲੋਕਾਂ ਦੀ ਭਲਾਈ ਦੇ ਲਈ ਪੇਸ਼ ਨਹੀਂ ਕਰਦੀਆਂ ਬਲਕਿ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਹਾਸਲ ਕਰ ਲਈ  ਬਜਟ ਪੇਸ਼  ਕਰਦੀਆਂ ਹਨ  । ਉਨ੍ਹਾਂ ਕਿਹਾ ਕਿ ਬਜਟ ਇਜਲਾਸ ਦੌਰਾਨ ਬਹੁਤ ਕੁਝ ਪਾਸ ਕੀਤਾ ਜਾਂਦਾ ਹੈ ਪਰ ਉਹ ਪੈਸਾ ਜ਼ਮੀਨੀ ਪੱਧਰ ਤੇ ਨਹੀਂ ਲੱਗਦਾ।

ਅਮਨ ਅਰੋੜਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲੁੱਟਣ ਦੇ ਲਈ ਇਸ ਵਾਰ ਵੀ ਕਾਂਗਰਸ ਪਾਰਟੀ ਵੱਲੋਂ ਬਹੁਤ ਕੁਝ ਪਾਸ ਕੀਤਾ ਜਾਵੇਗਾ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਉਹ ਪੈਸਾ ਜ਼ਮੀਨੀ ਪੱਧਰ ਤੇ ਲੱਗਦਾ ਹੈ ਜਾਂ ਨਹੀਂ  ? ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਉਹ ਬਹੁਤ ਵੱਡੇ ਵੱਡੇ ਐਲਾਨ ਕਰਨਗੇ ਕਿਉਂਕਿ ਅੱਗੇ 2022 ਦੀਆਂ ਚੋਣਾਂ ਆ ਰਹੀਆਂ ਹਨ ਪਰ ਜੇਕਰ ਇਹ ਲੋਕ ਭਲਾਈ ਦੇ ਲਈ ਇੰਨੇ ਹੀ ਜਾਗਰੂਕ ਹੁੰਦੇ ਤਾਂ ਪਿਛਲੇ ਚਾਰ ਸਾਲਾਂ ਦੌਰਾਨ ਬਹੁਤ ਕੁਝ ਕੀਤਾ ਜਾ ਸਕਦਾ ਸੀ  ।

Share this Article
Leave a comment