ਹਰ 2 ਘੰਟੇ ‘ਚ ਲਗਭਗ 3 ਬੇਰੁਜ਼ਗਾਰ ਕਰ ਰਹੇ ਨੇ ਖੁਦਕੁਸ਼ੀ: NCRB

TeamGlobalPunjab
2 Min Read

ਨਵੀਂ ਦਿੱਲੀ: ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ( NCRB ) ਨੇ ਬੇਰੁਜ਼ਗਾਰੀ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ ਹਨ। NCRB ਡਾਟਾ ਦੇ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦੀ ਵਜ੍ਹਾ ਕਾਰਨ ਸਾਲ 2018 ‘ਚ ਅਨੁਮਾਨਤ 35 ਲੋਕਾਂ ਨੇ ਹਰ ਰੋਜ਼ ਖੁਦਕੁਸ਼ੀ ਕੀਤੀ ਹੈ। ਇਸ ਤਰ੍ਹਾਂ ਹਰ 2 ਘੰਟੇ ਵਿੱਚ ਲਗਭਗ 3 ਬੇਰੁਜ਼ਗਾਰ ਖੁਦਕੁਸ਼ੀ ਕਰ ਰਹੇ ਹਨ।

ਬੇਰੁਜ਼ਗਾਰੀ ਲੈ ਰਹੀ ਲੋਕਾਂ ਦੀ ਜਾਨ

NCRB ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਕਿਸਾਨਾਂ ਦੀ ਖੁਦਕੁਸ਼ੀ ਨਾਲੋਂ ਜ਼ਿਆਦਾ ਹੈ। ਸਾਲ 2018 ਵਿੱਚ 12 ਹਜ਼ਾਰ 936 ਲੋਕਾਂ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਸੀ। ਜਦਕਿ ਇਸ ਵਿੱਚ ਖੇਤੀ – ਕਿਸਾਨੀ ਨਾਲ ਜੁੜੇ 10 ਹਜ਼ਾਰ 349 ਲੋਕਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ।

ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਗ੍ਰਹਿ ਮੰਤਰਾਲੇ ਅਧੀਨ ਆਉਣ ਵਾਲੀ ਸੰਸਥਾ ਹੈ ਤੇ ਇਹ ਦੇਸ਼ ਭਰ ਵਿੱਚ ਅਪਰਾਧ ਨਾਲ ਜੁੜੇ ਅੰਕੜੇ ਅਤੇ ਟ੍ਰੈਂਡ ਜਾਰੀ ਕਰਦੀ ਹੈ। NCRB ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ 2018 ਵਿੱਚ ਦੇਸ਼ ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ 3.6 ਫੀਸਦੀ ਦਾ ਵਾਧਾ ਹੋਇਆ ਹੈ। 2018 ਵਿੱਚ ਖੁਦਕੁਸ਼ੀ ਦੇ 1 ਲੱਖ 34 ਹਜ਼ਾਰ 516 ਮਾਮਲੇ ਦਰਜ ਕੀਤੇ ਗਏ ਸਨ, ਜਦਕਿ 2017 ਵਿੱਚ 1 ਲੱਖ 29 ਹਜ਼ਾਰ 887 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ।

- Advertisement -

ਹਰ 2 ਘੰਟੇ ਵਿੱਚ 3 ਬੇਰੁਜ਼ਗਾਰ ਕਰ ਰਹੇ ਖੁਦਕੁਸ਼ੀ

NCRB ਅੰਕੜਿਆਂ ਦੀ ਵਿਸਥਾਰ ਨਾਲ ਜਾਂਚ ਕਰਨ ‘ਤੇ ਪਤਾ ਚੱਲਦਾ ਹੈ ਕਿ 2018 ਵਿੱਚ ਹਰ ਰੋਜ਼ ਲਗਭਗ 35 ਲੋਕਾਂ ਨੇ 2017 ਵਿੱਚ ਲਗਭਗ 34 ਲੋਕਾਂ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ 2016 ਵਿੱਚ ਇਹ ਸੰਖਿਆ 30 ਸੀ।

Share this Article
Leave a comment