ਕੈਨੇਡਾ ਦੇ ਇੱਕ ਹੋਰ ਸਾਬਕਾ ਰਿਹਾਇਸ਼ੀ ਸਕੂਲ ‘ਚੋਂ 160 ਤੋਂ ਵੱਧ ਬੱਚਿਆਂ ਦੀਆਂ ਕਬਰਾਂ ਮਿਲਣ ਦਾ ਦਾਅਵਾ

TeamGlobalPunjab
1 Min Read

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਹੋਰ ਸਾਬਕਾ ਰਿਹਾਇਸ਼ੀ ਸਕੂਲ ‘ਚ 160 ਤੋਂ ਵੱਧ ਬੱਚਿਆਂ ਦੀਆਂ ਕਬਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਬੀ.ਸੀ. ਦੇ ਦੱਖਣੀ ਖਾੜੀ ਟਾਪੂਆਂ ਨਾਲ ਸਬੰਧਤ ਪੈਨੀਲਾਕੂਟ ਕਬੀਲੇ ਵੱਲੋਂ ਕੀਤੇ ਗਏ ਖੁਲਾਸੇ ਮੁਤਾਬਕ ਇਸ ਥਾਂ ‘ਤੇ ਕਿਸੇ ਵੇਲੇ ਕੂਪਰ ਆਇਲੈਂਡ ਰੈਜ਼ੀਡੈਂਸ਼ੀਅਲ ਸਕੂਲ ਹੁੰਦਾ ਸੀ।

ਅਣਪਛਾਤੀਆਂ ਕਬਰਾਂ ਦੀ ਜਾਣਕਾਰੀ ਦਿੰਦਿਆਂ ਕਬੀਲੇ ਵੱਲੋਂ ਜਾਰੀ ਪੱਤਰ ‘ਚ ਕੂਪਰ ਆਇਲੈਂਡ ਇੰਡਸਟ੍ਰੀਅਲ ਸਕੂਲ ਦੀ ਅਸਲੀਅਤ ਬਾਰੇ ਮੁਲਕ ਦੇ ਹਰ ਵਿਅਕਤੀ ਤੱਕ ਜਾਣਕਾਰੀ ਪਹੁੰਚਾਉਣ ਦਾ ਸੱਦਾ ਵੀ ਦਿੱਤਾ ਗਿਆ ਹੈ।

ਰਿਪੋਰਟਾਂ ਮੁਤਾਬਕ ਫਿਲਹਾਲ ਮੂਲ ਨਿਵਾਸੀਆਂ ਦੇ ਇਸ ਕਬੀਲੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਬੱਚਿਆਂ ਦੀਆਂ ਕਬਰਾਂ ਬਾਰੇ ਕਿਵੇਂ ਪਤਾ ਲੱਗਿਆ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਤੇ ਕਈ ਟਿੱਪਣੀ ਨਹੀਂ ਕੀਤੀ ਗਈ।

ਕੂਪਰ ਰੈਜ਼ੀਡੈਂਸ਼ੀਅਲ ਸਕੂਲ 1890 ‘ਚ ਖੋਲਿਆ ਗਿਆ ਅਤੇ 1970 ਤੱਕ ਚੱਲਿਆ। ਚੇਤੇ ਰਹੇ ਕਿ ਬੀਤੇ ਵੀਰਵਾਰਨੂੰ ਹੀ ਬੀ ਸੀ. ਦੇ ਕੈਮਲੂਪਸ ਨਾਲ ਸਬੰਧਤ ਮੂਲ ਨਿਵਾਸੀਨ ਵੱਲੋਂ ਇਕ ਹੋਰ ਰਿਹਾਇਸ਼ੀ ਸਕੂਲ ਦਾ ਭੇਤ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ।

- Advertisement -

Share this Article
Leave a comment