ਵਰਲਡ ਡੈਸਕ : ਦੱਖਣੀ ਅਫਰੀਕਾ ਦੇ ਸੈਂਟਰਲ ਬੈਂਕ ਗੁਪਤਾ ਭਰਾਵਾਂ ਦੀ ਕੰਪਨੀ ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤਿਆਂ ਤੋਂ 13 ਲੱਖ ਡਾਲਰ ਤੋਂ ਵਧ ਦੀ ਰਾਸ਼ੀ ਜ਼ਬਤ ਕੀਤੀ ਹੈ। ਸੈਂਟਰਲ ਬੈਂਕ ਦੇ ਡਿਪਟੀ ਗਵਰਨਰ ਕੁਬੇਨ ਨਾਇਡੂ ਨੇ ਸਰਕਾਰ ਦੇ ਰਾਜ ਪੱਤਰ ’ਚ ਇਕ ਨੋਟਿਸ ਜ਼ਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਐੱਸਏਆਰਬੀ ਨੇ ਕੰਪਨੀ ਦੇ ਇਕ ਸਥਾਨਕ ਬੈਂਕ ਖਾਤੇ ਤੋਂ ਲਗਪਗ 200 ਲੱਖ ਰੈਂਡ ਭਾਵ 13 ਲੱਖ ਡਾਲਰ ਜ਼ਬਤ ਕੀਤੇ ਹਨ। ਸਹਾਰਾ ਕੰਪਿਊਟਰਜ਼ ਗੁੱਪਤਾ ਭਰਾਵਾਂ ਅਜੇ, ਅਤੁਲ ਤੇ ਰਾਜੇਸ਼ ਦੁਆਰਾ ਸ਼ੁਰੂ ਕੀਤੀ ਗਈ ਪਹਿਲੀ ਵੱਡੀ ਆਈਟੀ ਕੰਪਨੀ ਸੀ।