6 ਜੂਨ ਦੇ ਸ਼ਹੀਦੀ ਦਿਹਾੜੇ ‘ਤੇ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ: ਢੋਟ

Global Team
2 Min Read

ਚੰਡੀਗੜ੍ਹ: ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਹੈ ਕਿ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਾਤ ਦੇ ਹਨੇਰੇ ਵਿੱਚ ਬਣਾਏ ਜਥੇਦਾਰ ਨੂੰ ਕਿਸੇ ਹਾਲਤ ਵਿੱਚ ਵੀ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ। ਢੋਟ ਨੇ ਦਾਅਵਾ ਕੀਤਾ ਕਿ ਕੁਲਦੀਪ ਸਿੰਘ ਗੜਗੱਜ ਸਿਰਫ ਅਕਾਲੀ ਦਲ ਬਾਦਲ ਦੇ ਜਥੇਦਾਰ ਹਨ, ਨਾ ਕਿ ਸਿੱਖ ਕੌਮ ਦੇ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਲਿਆ ਸਟੈਂਡ ਸਿੱਖ ਕੌਮ ਦੀ ਭਾਵਨਾ ਦੀ ਅਸਲ ਤਰਜਮਾਨੀ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿੱਜੀ ਹਿੱਤਾਂ ਲਈ ਵਰਤਣ ਵਾਲਿਆਂ ਵਿਰੁੱਧ ਸਖ਼ਤ ਮੋਢਾ ਅਪਣਾਇਆ ਜਾਵੇਗਾ। ਫੈਡਰੇਸ਼ਨ ਵੱਲੋਂ ਹਰ ਹੀਲੇ ਅਤੇ ਹਰ ਹਾਲਾਤ ਵਿੱਚ ਇਹ ਨਹੀਂ ਹੋਣ ਦਿੱਤਾ ਜਾਵੇਗਾ।

ਢੋਟ ਨੇ ਕਿਹਾ ਕਿ ਇਹ ਗਲ ਸਮਝ ਤੋਂ ਪਰੇ ਹੈ ਕਿ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਨਾਲ ਸੰਦੇਸ਼ ਦੌਰਾਨ ਖੜੇ ਹਨ ਅਤੇ ਦੂਜੇ ਪਾਸੇ ਕੁਲਦੀਪ ਸਿੰਘ ਗੜਗੱਜ ਦੀ ਪਿੱਠ ਥਾਪੜ ਰਹੇ ਹਨ। ਸਿਮਰਨਜੀਤ ਸਿੰਘ ਮਾਨ ਪਹਿਲਾਂ ਇਹ ਸਪਸ਼ਟ ਕਰਨ ਕਿ ਉਹ ਧਿਆਨ ਸਿੰਘ ਮੰਡ ਨੂੰ ਜਥੇਦਾਰ ਮੰਨਦੇ ਹਨ ਜਾਂ ਉਹ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਮੰਨਦੇ ਹਨ। ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਮਾਨ ਨੂੰ ਸ਼ਹੀਦਾਂ ਦੀ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਖਿਲਾਫ਼ ਸੋਚ ਵਿਚਾਰ ਕੇ ਅਤੇ ਸ਼ਬਦਾਂ ਨੂੰ ਨਾਪ ਤੋਲ ਕੇ ਬੋਲਣਾ ਚਾਹੀਦਾ ਹੈ। ਬੇਤੁਕੀ ਬਿਆਨਬਾਜ਼ੀ ਕਰਕੇ ਆਪਣੇ ਦਿਮਾਗ ਦੇ ਦੀਵਾਲੀਆਪਾਂਨ ਦਾ ਸਬੂਤ ਨਹੀਂ ਦੇਣਾ ਚਾਹੀਦਾ|ਫੈਡਰੇਸ਼ਨ ਪ੍ਰਧਾਨ ਨੇ ਸੋਸ਼ਲ ਮੀਡੀਆ ,’ਤੇ ਦਿੱਤੀ ਗਈ ਗੁਰਪ੍ਰੀਤ ਸਿੰਘ ਝੱਬਰ ਦੀ ਸਟੇਟਮੈਂਟ ਦਾ ਨੋਟਿਸ ਲੈਂਦਿਆਂ ਕਿਹਾ ਕਿ, ਝੱਬਰ ਵਰਗਿਆਂ ਨੇ ਜੇ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਦੇ ਝੋਲੀ ਚੁੱਕ ਬਣਨਾ ਹੈ ਤਾਂ ਸ਼ੌਂਕ ਨਾਲ ਬਣਨ ਪਰ ਦਮਦਮੀ ਟਕਸਾਲ ਵਰਗੀ ਮਹਾਨ ਜਥੇਬੰਦੀ ਨੂੰ ਨਸੀਹਤਾਂ ਦੇਣ ਤੋਂ ਗੁਰੇਜ ਕਰਨ।

ਉਨ੍ਹਾਂ ਗੁਰਪ੍ਰੀਤ ਝੱਬਰ ਦੀ ਸੋਸ਼ਲ ਮੀਡੀਆ ‘ਤੇ ਆਈ ਸਟੇਟਮੈਂਟ ਨੂੰ ਵੀ ਲਕੜੀ ਹੰਕਾਰਦਿਆਂ ਕਿਹਾ ਕਿ ਜੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਦੀ ਪਾਸਦਾਰੀ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੀ ਰਾਹ ਲੈ ਸਕਦੇ ਹਨ, ਪਰ ਦਮਦਮੀ ਟਕਸਾਲ ਵਰਗੀ ਇਤਿਹਾਸਕ ਜਥੇਬੰਦੀ ਨੂੰ ਨਸੀਹਤਾਂ ਦੇਣ ਤੋਂ ਬਚਣ।

Share This Article
Leave a Comment