ਪੰਜਾਬ ‘ਚ ਕੋਰੋਨਾ ਵਾਇਰਸ ਦੇ ਤੀਜੇ ਮਾਮਲੇ ਦੀ ਹੋਈ ਪੁਸ਼ਟੀ

TeamGlobalPunjab
1 Min Read

ਮੁਹਾਲੀ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ ਅਤੇ ਇਸਦੇ ਨਾਲ ਹੀ ਪਾਜ਼ਿਟਿਵ ਮਰੀਜਾਂ ਦੀ ਗਿਣਤੀ ਤਿੰਨ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 69 ਸਾਲਾ ਗੁਰਦੇਵ ਕੌਰ ਨਾਮ ਦੀ ਮਹਿਲਾ ਕੁਝ ਸਮਾਂ ਪਹਿਲਾਂ ਯੂਕੇ ਤੋਂ ਪਰਤੀ ਸੀ। ਮਹਿਲਾ ਨੂੰ ਸਿਵਲ ਹਸਪਤਾਲ ਵਿੱਚ ਹੀ ਰੱਖਿਆ ਜਾਵੇਗਾ ਨਾਲ ਹੀ ਮਹਿਲਾ ਦੇ ਪਰ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਚ ਸਾਹਮਣੇ ਆਏ ਤਿੰਨਾਂ ਮਾਮਲਿਆਂ ‘ਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਦੂੱਜੇ ਪਾਜ਼ਿਟਿਵ ਮਰੀਜ਼ ਦੀ ਹਾਲਤ ਵਿੱਚ ਵੀ ਸੁਧਾਰ ਨਹੀਂ ਹੋ ਰਿਹਾ ਹੈ। ਇਸ ਤੋਂ ਇਲਾਵਾ ਕਈ ਸ਼ੱਕੀ ਮਰੀਜ ਸਾਹਮਣੇ ਆਏ ਹਨ ਜਿਨ੍ਹਾਂ ਦੇ ਸੈਂਪਲ ਦੀ ਜਾਂਚ ਹੋ ਰਹੀ ਹੈ।

ਇਸ ਦੇ ਨਾਲ ਹੀ ਨਵਾਂਸ਼ਹਿਰ ਵਾਸੀ ਬਜ਼ੁਰਗ ਦੀ ਮੌਤ ਦੇ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ। 70 ਸਾਲਾ ਦੇ ਜਿਸ ਬਜ਼ੁਰਗ ਦੀ ਮੌਤ ਹੋਈ ਹੈ ਉਹ 7 ਮਾਰਚ ਨੂੰ ਜਰਮਨੀ ਤੋਂ ਇਟਲੀ ਦੇ ਰਸਤਿਉਂ ਦਿੱਲੀ ਏਅਰਪੋਰਟ ਤੇ ਪਹੁੰਚਿਆਂ ਸੀ ਤੇ ਉਸੇ ਦਿਨ ਹੀ ਉਹ ਆਪਣੇ ਪਿੰਡ ਪਹੁੰਚ ਗਿਆ।

Share this Article
Leave a comment