ਮੋਹਾਲੀ ‘ਚ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ ਆਇਆ ਸਾਹਮਣੇ, ਪੀਜੀਆਈ ਭਰਤੀ

TeamGlobalPunjab
2 Min Read

ਚੰਡੀਗੜ੍ਹ: ਮੋਹਾਲੀ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮਰੀਜ਼ ਇੱਕ ਹਫ਼ਤੇ ਪਹਿਲਾਂ ਹੀ ਚੀਨ ਤੋਂ ਵਾਪਸ ਆਇਆ ਸੀ ਸੋਮਵਾਰ ਨੂੰ ਉਸਨੂੰ ਸਿਰਦਰਦ ਅਤੇ ਹੋਰ ਸ਼ਿਕਾਇਤ ਦੇ ਚਲਦੇ ਪੀਜੀਆਈ ਭੇਜ ਦਿੱਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਉੱਧਰ ਦੂਜੇ ਪਾਸੇ ਮੁੱਖ ਮੰਤਰੀ ਨੇ ਮੋਹਾਲੀ ਏਅਰਪੋਰਟ ‘ਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਉੱਥੇ ਹੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਚੀਨ ਤੋਂ ਇੱਕ ਹਫ਼ਤੇ ਪਹਿਲਾਂ ਪਰਤੇ ਵਿਅਕਤੀ ਨੂੰ ਸਿਰਦਰਦ ਅਤੇ ਸਾਂਹ ਵਿੱਚ ਪਰੇਸ਼ਾਨੀ ਦੇ ਚਲਦੇ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਜਿੱਥੋਂ ਦੇ ਸਪੈਸ਼ਲ ਵਾਰਡ ਵਿੱਚ ਉਸਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਦੇ ਚਲਦੇ ਡਾਕਟਰਾਂ ਨੇ ਕੋਈ ਰਿਸਕ ਨਹੀਂ ਲਿਆ।

ਮੋਹਾਲੀ ਦੇ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਹਫ਼ਤੇ ਪਹਿਲਾਂ ਹੀ ਚੀਨ ਤੋਂ ਵਾਪਸ ਆਇਆ ਸੀ। ਸੋਮਵਾਰ ਨੂੰ ਉਸ ਨੂੰ ਸਿਰਦਰਦ, ਸਾਹ ਵਿੱਚ ਪਰੇਸ਼ਾਨੀ ਅਤੇ ਹੋਰ ਸਮੱਸਿਆ ਦੇ ਚਲਦੇ ਸਾਵਧਾਨੀ ਦੇ ਤੌਰ ‘ਤੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਮਰੀਜ਼ ਵਿੱਚ ਅਧਿਕਾਰੀਕ ਤੌਰ ‘ਤੇ ਕੋਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਹੈ।

ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਏਅਰਪੋਰਟ ‘ਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਉੱਥੇ ਹੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਮੋਹਾਲੀ ਏਅਰਪੋਰਟ ‘ਤੇ ਕੋਰੋਨਾ ਵਾਇਰਸ ਦੀ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਗਾਈਡ ਲਾਈਨ ਦੇ ਤਹਿਤ ਚੀਨ ਤੋਂ ਆਉਣ ਵਾਲੇ ਲੋਕਾਂ ਨੂੰ 28 ਦਿਨ ਲਈ ਸਰਵਿਲਾਂਸ ‘ਤੇ ਲਿਆ ਜਾ ਰਿਹਾ ਹੈ ਅਜਿਹੇ ਲੋਕਾਂ ਨੂੰ ਫੋਨ ਕਰ ਕੇ ਜਾਂਚ ਲਈ ਬੁਲਾਇਆ ਜਾ ਰਿਹਾ ਹੈ ।

- Advertisement -

Share this Article
Leave a comment