ਨਿਊਜ਼ ਡੈਸਕ: ਕੇਂਦਰ ਸਰਕਾਰ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਮੋਦੀ ਸਰਕਾਰ ਨੇ ਗਰੁੱਪ ਸੀ ਅਤੇ ਨਾਨ-ਗਜ਼ਟਿਡ ਗਰੁੱਪ ਬੀ ਮੁਲਾਜ਼ਮਾਂ ਲਈ ਉਤਪਾਦਕਤਾ ਨਾਲ ਜੁੜੇ 30 ਦਿਨਾਂ ਦੀ ਤਨਖਾਹ ਦੇ ਬਰਾਬਰ ਐਡ-ਹਾਕ ਬੋਨਸ ਦੇਣ ਦਾ ਫੈਸਲਾ ਕੀਤਾ ਹੈ।
ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਆਦੇਸ਼ ਵਿੱਚ ਕਿਹਾ ਹੈ ਕਿ ਸਾਲ 2024-25 ਲਈ ਬੋਨਸ ਦੀ ਰਕਮ ₹6,908 ਨਿਰਧਾਰਤ ਕੀਤੀ ਗਈ ਹੈ। ਇਹ ਬੋਨਸ ਉਹਨਾਂ ਸਾਰੇ ਮੁਲਾਜ਼ਮਾਂ ਨੂੰ ਮਿਲੇਗਾ ਜੋ 31 ਮਾਰਚ 2025 ਤੱਕ ਸੇਵਾ ਵਿੱਚ ਹਨ ਅਤੇ ਘੱਟੋ-ਘੱਟ ਛੇ ਮਹੀਨੇ ਲਗਾਤਾਰ ਕੰਮ ਕਰ ਚੁੱਕੇ ਹਨ। ਜੇ ਕਰਮਚਾਰੀ ਨੇ ਪੂਰਾ ਸਾਲ ਕੰਮ ਨਹੀਂ ਕੀਤਾ, ਤਾਂ ਬੋਨਸ ਕੰਮ ਕੀਤੇ ਮਹੀਨਿਆਂ ਦੇ ਅਨੁਪਾਤ ਵਿੱਚ ਦਿੱਤਾ ਜਾਵੇਗਾ। ਕੇਂਦਰੀ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਯੋਗ ਕਰਮਚਾਰੀ ਵੀ ਇਸ ਬੋਨਸ ਦੇ ਹੱਕਦਾਰ ਹੋਣਗੇ।
ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰ ਸਰਕਾਰ ਦੇ ਤਨਖਾਹ ਢਾਂਚੇ ’ਤੇ ਕੰਮ ਕਰਨ ਵਾਲੇ ਅਤੇ ਹੋਰ ਕਿਸੇ ਬੋਨਸ ਜਾਂ ਐਕਸ-ਗ੍ਰੇਸ਼ੀਆ ਦੇ ਅਯੋਗ ਮੁਲਾਜ਼ਮਾਂ ਨੂੰ ਵੀ ਇਹ ਲਾਭ ਮਿਲੇਗਾ। ਸੇਵਾ ਵਿੱਚ ਬਿਨਾਂ ਰੁਕਾਵਟ ਵਾਲੇ ਐਡਹਾਕ ਕਰਮਚਾਰੀ ਵੀ ਯੋਗ ਹੋਣਗੇ। ਪਿਛਲੇ ਤਿੰਨ ਸਾਲਾਂ ਵਿੱਚ ਨਿਸ਼ਚਿਤ ਦਿਨ ਕੰਮ ਕਰਨ ਵਾਲੇ ਆਮ ਮਜ਼ਦੂਰਾਂ ਨੂੰ ₹1,184 ਦਾ ਬੋਨਸ ਮਿਲੇਗਾ। ਸਿਰਫ਼ 31 ਮਾਰਚ 2025 ਤੱਕ ਸੇਵਾ ਵਿੱਚ ਰਹਿਣ ਵਾਲੇ ਕਰਮਚਾਰੀ ਹੀ ਯੋਗ ਹੋਣਗੇ। ਇਸ ਮਿਤੀ ਤੋਂ ਪਹਿਲਾਂ ਸੇਵਾਮੁਕਤ, ਅਸਤੀਫਾ ਦੇਣ ਵਾਲੇ ਜਾਂ ਮੌਤ ਹੋ ਜਾਣ ਵਾਲੇ ਕਰਮਚਾਰੀਆਂ ਵਿੱਚੋਂ ਸਿਰਫ਼ ਛੇ ਮਹੀਨੇ ਸੇਵਾ ਵਾਲੇ ਹੀ ਯੋਗ ਹੋਣਗੇ। ਹੋਰ ਸੰਗਠਨਾਂ ਵਿੱਚ ਡੈਪੂਟੇਸ਼ਨ ’ਤੇ ਕੰਮ ਕਰਨ ਵਾਲਿਆਂ ਨੂੰ ਮੌਜੂਦਾ ਸੰਗਠਨ ਵੱਲੋਂ ਬੋਨਸ ਅਦਾ ਕੀਤਾ ਜਾਵੇਗਾ।
ਬੋਨਸ ਦੀ ਰਕਮ ਨਜ਼ਦੀਕੀ ਰੁਪਏ ਤੱਕ ਗੋਲ ਕੀਤੀ ਜਾਵੇਗੀ। ਬੋਨਸ ਦੀ ਗਣਨਾ ₹7,000 ਦੀ ਵੱਧ ਤੋਂ ਵੱਧ ਮਾਸਿਕ ਤਨਖਾਹ ’ਤੇ ਕੀਤੀ ਜਾਵੇਗੀ, ਜਿਵੇਂ ਕਿ ₹7,000 × 30 ÷ 30.4 = ₹6,907.89 (ਗੋਲ ਕਰਕੇ ₹6,908)। ਇਸ ਫੈਸਲੇ ਨਾਲ ਲੱਖਾਂ ਕੇਂਦਰੀ ਮੁਲਾਜ਼ਮਾਂ ਅਤੇ ਮੁਲਾਜ਼ਮਾਂ ਕਰਮਚਾਰੀਆਂ ਨੂੰ ਸਿੱਧਾ ਲਾਭ ਹੋਵੇਗਾ, ਜੋ ਤਿਉਹਾਰੀ ਸੀਜ਼ਨ ਵਿੱਚ ਉਹਨਾਂ ਦੇ ਪਰਿਵਾਰਾਂ ਲਈ ਵਿੱਤੀ ਰਾਹਤ ਅਤੇ ਖੁਸ਼ੀ ਲਿਆਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।