ਵਿਧਾਨ ਸਭਾ ਸੈਸ਼ਨ ਤੋਂ ਵਾਪਸ ਜਾ ਰਹੇ ਕਾਂਗਰਸੀ ਵਿਧਾਇਕ ਹੋਏ ਹਾਦਸੇ ਦਾ ਸ਼ਿਕਾਰ

TeamGlobalPunjab
1 Min Read

ਮੋਗਾ: ਇੱਥੋਂ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਵਿਧਾਇਕ ਹਰਜੋਤ ਕਮਲ ਬੀਤੇ ਦਿਨੀਂ ਵਿਧਾਨ ਸਭਾ ਦੀ ਕਾਰਵਾਈ ‘ਚ ਸ਼ਾਮਲ ਹੋ ਕੇ ਮੋਗਾ ਵਾਪਸ ਆ ਰਹੇ ਸਨ। ਜਿਸ ਦੌਰਾਨ ਖਮਾਣੋ ਨੇੜੇ ਉਹਨਾਂ ਦੀ ਕਾਰ ਦੀ ਟੱਕਰ ਦੂਜੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਡਾਕਟਰ ਹਰਜੋਤ ਕਮਲ ਦੇ ਮਾਮੂਲੀ ਸੱਟਾ ਹੀ ਵੱਜੀਆਂ ਹਨ। ਕਾਰ ‘ਚ ਉਹਨਾਂ ਨਾਲ ਇੰਪਰੂਵਮੈਂਟ ਟਰੱਸ ਦੇ ਚੇਅਰਮੈਨ ਵਿਨੋਦ ਬਾਂਸਲ ਵੀ ਮੌਜੂਦ ਸਨ।

ਚੰਡੀਗੜ੍ਹ ਤੋਂ ਆਉਂਦੇ ਸਮੇਂ ਜਦੋਂ ਵਿਧਾਇਕ ਦੀ ਕਾਰ ਖਮਾਣੋ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਉਲਟ ਪਾਸੇ ਇੱਕ ਸਕਾਰਪੀਓ ਗੱਡੀ ਆ ਰਹੀ ਸੀ। ਰਾਤ ਦਾ ਸਮਾਂ ਹੋਣ ਕਾਰਨ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਸਕਾਰਪੀਓ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ।

ਹਾਦਸੇ ਤੋਂ ਬਾਅਦ ਵਿਧਾਇਕ ਹਰਜੋਤ ਕਮਲ ਤੇ ਵਿਨੋਦ ਬਾਂਸਲ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

Share This Article
Leave a Comment