ਨਿਊਜ਼ ਡੈਸਕ: ਬੀਤੇ ਦਿਨੀਂ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਆਸਟ੍ਰੇਲੀਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਾਨੀ ਨਾਲ ਜਿੱਤ ਹਾਸਿਲ ਕੀਤੀ। ਭਾਰਤ ਨੇ ਆਸਟ੍ਰੇਲੀਆ ਦੇ ਸ਼ੁਰੂਆਤੀ 3 ਬੱਲੇਬਾਜਾਂ ਨੂੰ ਜਲਦੀ ਆਊਟ ਕੀਤਾ, ਪਰ ਬਾਅਦ ਟ੍ਰੇਵਿਸ ਹੈੱਡ ਤੇ ਮਾਰਨਸ ਲਾਬੁਸ਼ੇਨ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ 6ਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ।
ਇਸ ਸਭ ਦੇ ਵਿਚਾਲੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਆਸਟ੍ਰੇਲੀਆ ਦੇ ਮਿਚੇਲ ਮਾਰਸ਼ ਟ੍ਰਾਫੀ ‘ਤੇ ਪੈਰ ਰੱਖ ਕੇ ਬੈਠੇ ਨਜ਼ਰ ਆ ਰਹੇ ਹਨ।
This is how you treat it, if you get everything so simple without an effort
What’s your opinion on his disrespectful act??#MitchellMarsh #ShameOnYou pic.twitter.com/FvWMhwqYAD
— memeschudumaawa (@memeschudumaawa) November 20, 2023
- Advertisement -
ਮਿਚੇਲ ਮਾਰਸ਼ ਦੀ ਇਹ ਫੋਟੋ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਤਸਵੀਰ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਵੱਲੋਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਦੇ ਵਾਇਰਲ ਹੋਣ ਮਗਰੋਂ ਭਾਰਤੀ ਫੈਨਜ਼ ਬਹੁਤ ਜ਼ਿਆਦਾ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ।
You may have won the World Cup, but you don’t even know how to respect the World Cup. #MitchellMarsh #INDvsAUSfinal | #INDvsAUS | #INDvAUS #CricketWorldCup pic.twitter.com/kpmfUpvmwd
— 𝗔𝗡𝗞𝗜𝗧 𝕏 (@ItsmeAK4Tsay1) November 20, 2023
ਭਾਰਤੀਆਂ ਦਾ ਕਹਿਣਾ ਹੈ ਕਿ ਤੁਸੀਂ ਇਹ ਟ੍ਰਾਫੀ ਡਿਜ਼ਰਵ ਨਹੀਂ ਕਰਦੇ ਤੇ ਕੁਝ ਨੇ ਉਨ੍ਹਾਂ ਦੀ ਤੁਲਨਾ ਮੇਸੀ ਨਾਲ ਕੀਤੀ ਹੈ। ਕਿਉਂਕਿ ਮੇਸੀ ਨੇ ਜਦੋਂ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਤਾਂ ਅਗਲੇ ਦਿਨ ਉਹ ਟ੍ਰਾਫੀ ਨੂੰ ਆਪਣੇ ਕੋਲ ਰੱਖ ਕੇ ਸੁੱਤੇ ਨਜ਼ਰ ਆ ਰਹੇ ਸਨ।
#ShameOnYou #Mitchelmarsh and @CricketAus . Such a disgusting thing that he put his legs on @cricketworldcup . Such a shame. Take some action against them @ICC . He would have respected the cup. Such a shameless behavior by him..#ICCCricketWorldCup #ICC #MitchellMarsh pic.twitter.com/VLNyBOlMOd
- Advertisement -
— _ASKRO (@_AskRO) November 20, 2023
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।