ਓਨਟਾਰੀਓ ਡੰਪ ਟਰੱਕ ਡਰਾਈਵਰਾਂ ਦੇ ਹੱਕ ‘ਚ ਨਿੱਤਰੀ ਮਿਸੀਸਾਗਾ ਸਿਟੀ ਕੌਂਸਲ

TeamGlobalPunjab
3 Min Read

ਮਿਸੀਸਾਗਾ: ਓਨਟਾਰੀਓ ਡੰਪ ਟਰੱਕ ਡਰਾਈਵਰਾਂ ਵਲੋਂ ਉਜਰਤ ਦਰ ‘ਚ ਵਾਧੇ ਸਣੇ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹੈ। ਹੁਣ ਬਰੈਂਪਟਨ ਸਿਟੀ ਕੌਂਸਲ ਦੀ ਤਰਜ਼ `ਤੇ ਮਿਸੀਸਾਗਾ ਸਿਟੀ ਕੌਂਸਲ ਵੀ ਟਰੱਕ ਐਸੋਸੀਏਸ਼ਨ ਦੀ ਹਮਾਇਤ ਵਿਚ ਨਿੱਤਰ ਆਈ ਹੈ।

ਇਸ ਦੌਰਾਨ ਡੰਪ ਟਰੱਕ ਐਸੋਸੀਏਸ਼ਨ ਵੱਲੋਂ ਹੁਰਓਨਟਾਰੀਓ ਐਲ.ਆਰ.ਟੀ. ਦਾ ਨਿਰਮਾਣ ਕਰ ਰਹੀ ਕੰਪਨੀ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ। ਡੰਪ ਟਰੱਕ ਐਸੋਸੀਏਸ਼ਨ ਦੇ ਬੁਲਾਰੇ ਬੋਬ ਪੂਨੀਆ ਨੇ ਦੱਸਿਆ ਕਿ ਮੋਬੀਲਿਕਸ ਵੱਲੋਂ ਹੜਤਾਲ ਤੁੜਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਕਈ ਠੇਕੇਦਾਰਾਂ ਨੂੰ ਮੋਹਰਾ ਬਣਾ ਕੇ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 4.6 ਅਰਬ ਡਾਲਰ ਦੀ ਰਕਮ ਨਾਲ ਹੁਰਓਨਟਾਰੀਓ ਐਲ.ਆਰ.ਟੀ. ਦਾ ਨਿਰਮਾਣ ਕਰ ਰਹੀ ਕੰਪਨੀ ਦੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕਈ ਸਾਲ ਤੋਂ ਘੱਟੋਂ-ਘੱਟ ਉਜਰਤ ਦਰ ‘ਚ ਵਾਧਾ ਨਹੀਂ ਹੋਇਆ, ਜਦਕਿ ਇਸ ਦੇ ਉਲਟ ਪਿਛਲੇ ਦੋ ਸਾਲ ਦੌਰਾਨ ਇੰਜਣ ਆਇਲ ਬਦਲਣ ਦਾ ਖਰਚਾ 250 ਡਾਲਰ ਤੋਂ ਵਧ ਕੇ 500 ਡਾਲਰ ਹੋ ਗਿਆ ਹੈ ਅਤੇ ਤੇਲ ਦੀ ਟੈਂਕੀ ਜੋ ਪਹਿਲਾਂ 400 ਡਾਲਰ ਵਿਚ ਭਰੀ ਜਾਂਦੀ ਸੀ, ਹੁਣ ਉਸ ਲਈ 800 ਡਾਲਰ ਖਰਚ ਕਰਨੇ ਪੈਂਦੇ ਹਨ।

- Advertisement -

ਕੀਮਤਾਂ ਵਧਣ ਕਾਰਨ ਡੰਪ ਟਰੱਕ ਡਰਾਈਵਰਾਂ ਲਈ ਆਪਣਾ ਪਰਿਵਾਰ ਚਲਾਉਣਾ ਔਖਾ ਹੋ ਗਿਆ ਹੈ। ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ ਦੀ ਪਾਰਕਿੰਗ ‘ਚ ਡੰਪ ਟਰੱਕ ਡਰਾਈਵਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਗਰੇਟਰ ਟੋਰਾਂਟੋ ਏਰੀਆ ਅਤੇ ਪੂਰੇ ਸੂਬੇ ਦੀਆਂ ਕੰਪਨੀਆਂ ਨੂੰ ਆਪਣਾ ਸੁਨੇਹਾ ਦੇ ਰਹੇ ਹਨ।

ਓਨਟਾਰੀਓ ਡੰਪ ਟਰੱਕ ਡਰਾਈਵਰ ਐਸਸੀਏਸ਼ਨ ਦੇ ਬੁਲਾਰੇ ਬੌਬ ਪੂਨੀਆ ਨੇ ਕਿਹਾ ਕਿ ਲਿਖਤੀ ਤੌਰ ‘ਤੇ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਉਹ ਆਪਣਾ ਅੰਦੋਲਨ ਖ਼ਤਮ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਉਜਰਤ ਦਰ ਦੇ ਮੁੱਦੇ ਨੂੰ ਲੈ ਕੇ ਹੜਤਾਲ ਸ਼ੁਰੂ ਨਹੀਂ ਕੀਤੀ ਗਈ ਬਲਕਿ ਕਿਰਤੀ ਕਾਨੂੰਨ ਅਤੇ ਸੁਰੱਖਿਆ ਗਾਈਡਲਾਈਨਜ਼ ਵੱਲ ਵੀ ਧਿਆਨ ਦਿੱਤੇ ਜਾਣ ਸਖ਼ਤ ਜ਼ਰੂਰਤ ਹੈ।

Share this Article
Leave a comment