ਬਗਦਾਦ ਦੇ ਤਾਜੀ ਏਅਰਬੇਸ ‘ਤੇ ਮਿਜ਼ਾਇਲ ਹਮਲੇ ‘ਚ ਅਮਰੀਕਾ-ਬ੍ਰਿਟੇਨ ਦੇ ਸੈਨਿਕਾਂ ਸਮੇਤ ਤਿੰਨ ਦੀ ਮੌਤ

TeamGlobalPunjab
2 Min Read

ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਦੇ ਉੱਤਰ ‘ਚ ਸਥਿਤ ਤਾਜੀ ਏਅਰਬੇਸ ‘ਤੇ ਬੁੱਧਵਾਰ ਨੂੰ ਇੱਕ ਮਿਜ਼ਾਇਲ ਹਮਲਾ ਕੀਤਾ ਗਿਆ। ਜਿਸ ‘ਚ ਇੱਕ ਅਮਰੀਕਾ ਅਤੇ ਇੱਕ ਬ੍ਰਿਟੇਨ ਦੇ ਸੈਨਿਕ ਸਮੇਤ ਇੱਕ ਅਮਰੀਕੀ ਠੇਕੇਦਾਰ ਦੀ ਮੌਤ ਹੋ ਗਈ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਏਅਰਬੇਸ ‘ਚ ਮੌਜੂਦ ਸੈਨਿਕਾਂ ਨੂੰ ਨਿਸ਼ਾਨਾਂ ਬਣਾ ਕੇ ਕੀਤਾ ਗਿਆ ਹੈ। ਅਕਤੂਬਰ ਤੋਂ ਬਾਅਦ ਹੁਣ ਤੱਕ ਗੱਠਜੋੜ ਸੈਨਾਵਾਂ ‘ਤੇ ਇਹ 22ਵਾਂ ਹਮਲਾ ਹੈ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਵਾਰ ਮਾਨੀਟਰ ਦੇ ਅਨੁਸਾਰ, ਏਅਰਬੇਸ ‘ਤੇ ਮਿਜ਼ਾਇਲ ਹਮਲੇ ਤੋਂ ਇੱਕ ਘੰਟੇ ਬਾਅਦ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਨੇ ਸੀਰੀਆ ‘ਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਤਿੰਨ ਹਵਾਈ ਹਮਲੇ ਕੀਤੇ ਤੇ ਬੰਬ ਸੁੱਟੇ।

ਮਿਜ਼ਾਇਲ ਹਮਲੇ ਤੋਂ ਬਾਅਦ ਇਰਾਕ ਦੀ ਫੌਜ ਨੇ ਦਾਅਵਾ ਕੀਤਾ ਕਿ ਟਰੈਕ ਤੋਂ 10 ਮਿਜ਼ਾਇਲ ਦਾਗੇ ਗਏ। ਹਾਲਾਂਕਿ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲ ਹੀ ‘ਚ ਵਾਸ਼ਿੰਗਟਨ ਨੇ ਅਜਿਹੇ ਹਮਲਿਆਂ ਪਿੱਛੇ ਇਰਾਕ ਦੇ ਹਸ਼ਦ-ਅਲ-ਸ਼ਾਬੀ ਦੇ ਫੌਜੀ ਨੈਟਵਰਕ ਨੂੰ ਲੈ ਕੇ ਖ਼ਦਸ਼ਾ ਜਤਾਇਆ ਸੀ। ਵਾਸ਼ਿੰਗਟਨ ਅਨੁਸਾਰ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦੇਣ ਲਈ ਇਸ ਨੈਟਵਰਕ ਨੂੰ ਇਰਾਨ ਤੋਂ ਮਦਦ ਮਿਲ ਰਹੀ ਹੈ।

ਇਸ ਤੋਂ ਪਹਿਲਾਂ ਦਸੰਬਰ ਮਹੀਨੇ ‘ਚ ਅੱਤਵਾਦੀ ਹਮਲੇ ਦੌਰਾਨ ਇੱਕ ਅਮਰੀਕੀ ਸੈਨਿਕ ਦੀ ਮੌਤ ਹੋ ਗਈ ਸੀ। ਜਿਸ ਤੋਂ ਦੋ ਦਿਨ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ‘ਚ ਅੱਤਵਾਦੀ ਸੰਗਠਨ ਹਸ਼ਦ-ਅਲ-ਸ਼ਾਬੀ ਲਈ ਕੰਮ ਕਰਨ ਵਾਲੇ ਕਟੈਬ ਹਿਜ਼ਬੁੱਲਾ ਦੇ ਅੱਤਵਾਦੀਆਂ ‘ਤੇ ਹਮਲਾ ਕੀਤਾ ਸੀ। ਜਿਸ ਦੌਰਾਨ ਹਿਜ਼ਬੁੱਲਾ ਦੇ 25 ਸਿਪਾਹੀ ਮਾਰੇ ਗਏ ਸਨ।

- Advertisement -

ਦੱਸ ਦਈਏ ਕਿ ਅਮਰੀਕੀ ਹਵਾਈ ਸੈਨਾ ਨੇ 3 ਜਨਵਰੀ ਨੂੰ ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲੇ ਦੌਰਾਨ ਈਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਅਤੇ ਹਸ਼ਦ-ਅਲ-ਸ਼ਾਬੀ ਦੇ ਉਪ ਮੁਖੀ ਅੱਬੂ-ਮਹਿਦੀ-ਅਲ-ਮੁਹਾਨਦਿਸ ਸਮੇਤ 7  ਲੋਕਾਂ ਨੂੰ ਮਾਰ ਗਿਰਾਇਆ ਸੀ। ਇਸ ਦੇ  ਜਵਾਬ ‘ਚ ਈਰਾਨ ਨੇ ਇਰਾਕ ਦੇ ਪੱਛਮ  ‘ਚ ਸਥਿਤ ਅੱਨ-ਅਲ-ਅਸਦ ਬੇਸ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ।

Share this Article
Leave a comment