ਨਿਊਜ਼ ਡੈਸਕ: ਕੋਰੋਨਾ ਦੇ ਖਤਰੇ ਦੇ ਚਲਦਿਆਂ ਮਿਸ ਵਰਲਡ 2021 ਦਾ ਫਾਈਨਲ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫਾਈਨਲ ਮੁਕਾਬਲਾ 16 ਦਸੰਬਰ ਨੂੰ ਪਿਯੂਰਟੋ ਰਿਕੋ ‘ਚ ਹੋਣ ਵਾਲਾ ਸੀ। ਰਿਪੋਰਟਾਂ ਮੁਤਾਬਕ ਮਿਸ ਵਰਲਡ 2021 ਦੇ ਮੁਕਾਬਲਿਆਂ ਦੇ ਨਾਲ-ਨਾਲ ਆਯੋਜਨ-ਸੰਚਾਲਕਾਂ ਸਣੇ 17 ਲੋਕ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਇਸ ਕਾਰਨ ਮੁਕਾਬਲੇ ਨੂੰ ਟਾਲ ਦਿੱਤਾ ਗਿਆ ਹੈ।
ਇਸ ਵਿੱਚ ਮਿਸ ਇੰਡੀਆ 2020 ਮਨਾਸਾ, ਵਾਰਾਣਸੀ, ਭਾਰਤ ਦੀ ਨੁਮਾਇੰਦੀ ਕਰ ਰਹੀ ਹੈ, ਉਹ ਵੀ ਉਨ੍ਹਾਂ ਮੁਕਾਬਲੇਬਾਜ਼ਾਂ ਵਿਚੋਂ ਇੱਕ ਹੈ, ਜੋ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ।
ਆਯੋਜਕਾਂ ਨੇ ਦੱਸਿਆ ਕਿ ਅਗਲੇ 90 ਦਿਨਾਂ ਦੇ ਅੰਦਰ ਉਸੇ ਥਾਂ ’ਤੇ ਮਿਸ ਵਰਲਡ ਮੁਕਾਬਲੇ ਨੂੰ ਆਯੋਜਤ ਕੀਤਾ ਜਾਵੇਗਾ। ਕੋਰੋਨਾ ਪਾਜ਼ਿਟਿਵ ਪਾਏ ਗਏ ਮੁਕਾਬਲੇਬਾਜ਼ਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਸਥਾਨਕ ਸਿਹਤ ਅਧਿਕਾਰੀਆਂ ਵਲੋਂ ਮਨਜ਼ੂਰੀ ਮਿਲਣ ’ਤੇ ਉਨ੍ਹਾਂ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।
PRESS STATEMENT: Miss World 2021 Postponed.
See announcement
https://t.co/J98KVc0Kpa pic.twitter.com/lHuLT6x8DV
— Miss World (@MissWorldLtd) December 16, 2021