ਭਾਰਤੀ ਮੂਲ ਦੀ ਅਮਰੀਕੀ ਮਾਡਲ ਸ਼੍ਰੀ ਸੈਣੀ ਬਣੀ ਮਿਸ ਵਰਲਡ 2021 ਦੀ ਪਹਿਲੀ ਰਨਰ-ਅੱਪ

TeamGlobalPunjab
3 Min Read

ਨਿਊਜ਼ ਡੈਸਕ- ਇੰਡੋ-ਅਮਰੀਕਨ ਮਾਡਲ ਸ਼੍ਰੀ ਸੈਣੀ ਮਿਸ ਵਰਲਡ 2021 ਪ੍ਰਤੀਯੋਗਿਤਾ ਵਿੱਚ ਪਹਿਲੀ ਰਨਰ-ਅੱਪ ਬਣ ਗਈ ਹੈ। ਉਸਨੇ ਪਿਊਰਤੋ ਰਿਕੋ ਦੇ ਸੈਨ ਜੁਆਨ ਸਿਟੀ ਵਿੱਚ ਹੋਏ ਇਸ ਮੁਕਾਬਲੇ ਵਿੱਚ ਦੂਜੀ ਰਨਰ-ਅੱਪ ਰਹੀ ਕੋਟ ਓਲੀਵੀਆ ਯੇਸ ਨੂੰ ਹਰਾਇਆ। ਪੋਲੈਂਡ ਦੀ ਕੈਰੋਲਿਨਾ ਬੀਲਾਵਸਕਾ ਨੇ ਮਿਸ ਵਰਲਡ ਦਾ ਖਿਤਾਬ ਜਿੱਤ ਲਿਆ ਹੈ। ਉਹ 70ਵੀਂ ਮਿਸ ਵਰਲਡ ਚੁਣੀ ਗਈ। ਅਸੀਂ ਇੱਥੇ ਮਿਸ ਵਰਲਡ 2021 ਦੀ ਰਨਰ-ਅੱਪ ਸ਼੍ਰੀ ਸੈਣੀ ਬਾਰੇ ਜਾਣਾਂਗੇ। ਉਹ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ।

ਸ਼੍ਰੀ ਸੈਣੀ ਨੇ ਮਿਸ ਵਰਲਡ 2021 ਮੁਕਾਬਲੇ ਵਿੱਚ ਸੰਯੁਕਤ ਰਾਜ ਅਮਰੀਕਾ ਦੀ ਨੁਮਾਇੰਦਗੀ ਕੀਤੀ। ਉਹ ਮਿਸ ਵਰਲਡ ਅਮਰੀਕਾ 2021 ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ-ਅਮਰੀਕੀ ਔਰਤ ਵੀ ਹੈ। ਉਸ ਨੇ ਮਿਸ ਵਰਲਡ ਖਿਤਾਬ ਲਈ ਟਾਪ-6 ਵਿੱਚ ਥਾਂ ਬਣਾਈ ਅਤੇ ਪਹਿਲੀ ਰਨਰ-ਅੱਪ ਬਣੀ। ਸੈਣੀ ਨੇ ਈਵੈਂਟ ਦੌਰਾਨ ਬਿਊਟੀ ਵਿਦ ਪਰਪਜ਼ ਮੁਕਾਬਲਾ ਵੀ ਜਿੱਤਿਆ।

ਸ਼੍ਰੀ ਸੈਣੀ ਦਾ ਇੱਥੇ ਤੱਕ ਦਾ ਸਫਰ ਆਸਾਨ ਨਹੀਂ ਸੀ। ਉਸਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਸ਼ਿਫਟ ਹੋ ਗਈ। ਸਿਰਫ਼ 12 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦਿਲ ਵਿੱਚ ਪੱਕਾ ਪੇਸਮੇਕਰ ਲਗਾਇਆ ਗਿਆ ਸੀ। ਮੋਸੇਸ ਝੀਲ ਦੇ ਸ਼ਹਿਰ ਵਿੱਚ ਹੋਏ ਇੱਕ ਕਾਰ ਹਾਦਸੇ ਵਿੱਚ ਉਸਦਾ ਚਿਹਰਾ ਪੂਰੀ ਤਰ੍ਹਾਂ ਸੜ ਗਿਆ ਸੀ। ਪਰ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਆਪਣੇ ਚਿਹਰੇ ਅਤੇ ਦਿਲ ਦੀ ਸਰਜਰੀ ਕਰਵਾਈ ਅਤੇ ਫਿਰ ਤੋਂ ਆਮ ਜ਼ਿੰਦਗੀ ਜੀਉਣ ਲੱਗੀ। 26 ਸਾਲ ਦੀ ਉਮਰ ਵਿੱਚ, ਸ਼੍ਰੀ ਸੈਣੀ ਨੇ ਪੱਤਰਕਾਰੀ ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਆਪਣੇ ਪਿਤਾ ਦੀ ਕੰਪਨੀ ਵਿੱਚ ਬਿਜ਼ਨਸ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਬਚਪਨ ਤੋਂ ਹੀ ਸ਼੍ਰੀ ਸੈਣੀ ਦਾ ਸੁਪਨਾ ਬਿਊਟੀ ਕਵੀਨ ਬਣਨ ਦਾ ਸੀ। ਪੜ੍ਹਾਈ ਦੌਰਾਨ ਉਹ ਡਾਂਸ, ਮਿਊਜ਼ੀਕਲ ਥੀਏਟਰ ਵੀ ਕਰਦੀ ਸੀ। ਉਨ੍ਹਾਂ ਨੂੰ ਸਟੈਂਡਅੱਪ ਕਾਮੇਡੀ ਕਰਨਾ ਵੀ ਪਸੰਦ ਹੈ। ਸ਼੍ਰੀ ਸੈਣੀ ਨੇ ਲੋਕਾਂ ਨੂੰ ਦਿਲ ਦੀ ਸਿਹਤ ਬਾਰੇ ਵੀ ਜਾਗਰੂਕ ਕਰਦੀ ਹੈ। ਉਹ ਬਿਊਟੀ ਵਿਦ ਪਰਪਜ਼ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। ਇਹ ਪ੍ਰੋਜੈਕਟ ਮਾਨਸਿਕ ਅਤੇ ਸਰੀਰਕ ਸਿਹਤ ਬਾਰੇ ਹੈ। ਸ੍ਰੀ ਸੈਣੀ ਨੇ ਕੋਵਿਡ ਇੰਡੀਆ ਰਾਹਤ ਫੰਡ ਲਈ 5.60 ਲੱਖ ਰੁਪਏ ਵੀ ਇਕੱਠੇ ਕੀਤੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment