ਮਿਸ਼ਰੀ ਦਾ ਸੇਵਨ ਸਿਹਤ ਲਈ ਕਈ ਪੱਖਾਂ ਤੋਂ ਹੈ ਜ਼ਰੂਰੀ, ਜਾਣੋ ਇਸ ਦੇ 5 ਫਾਇਦਿਆਂ ਬਾਰੇ?

TeamGlobalPunjab
3 Min Read

ਨਿਊਜ਼ ਡੈਸਕ : ਮਿਸ਼ਰੀ ਦਾ ਸੇਵਨ ਸਾਡੀ ਸਿਹਤ ਲਈ ਕਾਫੀ ਗੁਣਕਾਰੀ ਹੁੰਦਾ ਹੈ। ਮਿਸ਼ਰੀ ਦਾ ਜ਼ਿਆਦਾਤਰ ਸੇਵਨ ਖਾਣਾ ਖਾਣ ਤੋਂ ਬਾਅਦ ਸੌਂਫ ਨਾਲ ਕੀਤਾ ਜਾਂਦਾ ਹੈ ਜਾਂ ਕਹਿ ਲਓ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੇਵਨ ਖਾਣਾ ਖਾਣ ਤੋਂ ਬਾਅਦ ਮਾਊਥ(ਮੂੰਹ) ਫਰੈਸ਼ਨਰ ਦੇ ਰੂਪ ‘ਚ ਕੀਤਾ ਜਾਂਦਾ ਹੈ। ਮਿਸ਼ਰੀ ਦਾ ਸੇਵਨ ਸਿਰਫ ਸੁਆਦ ਪੱਖੋਂ ਹੀ ਜ਼ਰੂਰੀ ਨਹੀਂ ਹੈ ਬਲਕਿ ਮਿਸ਼ਰੀ ਦਾ ਸੇਵਨ ਸਿਹਤ ਪੱਖੋਂ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਲਈ ਖੰਡ ਦੀ ਜਗ੍ਹਾ ਮਿਸ਼ਰੀ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ। ਅੱਜ ਅਸੀਂ ਤੁਹਾਨੂੰ ਮਿਸ਼ਰੀ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ। ਆਓ ਵਿਸਥਾਰ ਨਾਲ ਜਾਣਦੇ ਹਾਂ ਮਿਸ਼ਰੀ ਦੇ ਸੇਵਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ …

ਖੂਨ ਦੀ ਕਮੀ ਦੂਰ ਕਰੇ

ਨਿਯਮਿਤ ਤੌਰ ‘ਤੇ ਮਿਸ਼ਰੀ ਦਾ ਸੇਵਨ ਕਰਨ ਨਾਲ ਸਰੀਰ ਵਿਚ ਹੀਮੋਗਲੋਬਿਨ ਦੇ ਪੱਧਰ ‘ਚ ਵਾਧਾ ਹੁੰਦਾ ਹੈ। ਇਸਦੇ ਨਾਲ-ਨਾਲ ਮਿਸ਼ਰੀ ਦੇ ਸੇਵਨ ਨਾਲ ਸਰੀਰ ‘ਚ ਖੂਨ ਸੰਚਾਰ ਵੀ ਸਹੀ ਰਹਿੰਦਾ ਹੈ। ਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਘੱਟ ਹੋਣ ਨਾਲ ਸਰੀਰ ‘ਚ ਖੂਨ ਦੀ ਕਮੀ ਹੋ ਜਾਂਦੀ ਹੈ। ਜਿਸ ਦੌਰਾਨ ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਕਮਜ਼ੋਰੀ ਆਉਣਾ ਤੇ ਕਈ ਲੋਕਾਂ ਨੂੰ ਚੱਕਰ ਵੀ ਆਉਂਦੇ ਹਨ। ਇਨ੍ਹਾਂ ਸਭ ਸਮੱਸਿਆ ਤੋਂ ਰਾਹਤ ਪਾਉਣ ਲਈ ਮਿਸ਼ਰੀ ਦਾ ਸੇਵਨ ਬਹੁਤ ਜ਼ਰੂਰੀ ਹੈ।

ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦੇ ਹਨ ਇਹ ...

- Advertisement -

ਸਰੀਰ ਨੂੰ ਊਰਜਾ ਮਿਲਦੀ ਹੈ

ਮਿਸ਼ਰੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਐਂਨਰਜੀ ਮਿਲਦੀ ਹੈ ਅਤੇ ਤਣਾਅ ਵੀ ਦੂਰ ਹੁੰਦਾ ਹੈ। ਕਿਉਂਕਿ ਇਸ ‘ਚ ਤਣਾਅ ਘੱਟ ਕਰਨ ਦੇ ਗੁਣ ਮੌਜੂਦ ਹੁੰਦੇ ਹਨ। ਜੇਕਰ ਤੁਸੀਂ ਵੀ ਥਕਾਵਟ ਮਹਿਸੂਸ ਕਰਦੇ ਹੋ ਤਾਂ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ।

ਨਕਸੀਰ ਦੀ ਸਮੱਸਿਆ

ਬਹੁਤ ਸਾਰੇ ਲੋਕਾਂ ਨੂੰ ਗਰਮੀ ਦੇ ਮੌਸਮ ‘ਚ ਨਕਸੀਰ ਦੀ ਸਮੱਸਿਆ ਰਹਿੰਦੀ ਹੈ। ਜਿਸ ਨਾਲ ਉਨ੍ਹਾਂ ਦੇ ਨੱਕ ‘ਚੋਂ ਖੂਨ ਆਉਣ ਲੱਗਦਾ ਹੈ। ਮਿਸ਼ਰੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਨੱਕ ‘ਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ ਤੇ ਨਕਸੀਰ ਦੀ ਸਮੱਸਿਆ ਤੋੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Why do we have nose bleeds? | The New Daily

- Advertisement -

ਪਾਚਨ ਪੱਧਰ ਨੂੰ ਮਜ਼ਬੂਤ ਕਰੇ

ਮਿਸ਼ਰੀ ‘ਚ ਪਾਚਕ ਗੁਣ ਹੁੰਦੇ ਹਨ। ਮਿਸ਼ਰੀ ਦਾ ਸੇਵਨ ਸੌਂਫ ਦੇ ਨਾਲ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ਰਹਿੰਦੀ ਹੈ। ਜਿਸ ਨਾਲ ਖਾਣਾ ਜਲਦੀ ਅਤੇ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਇਸ ਲਈ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਮਿਸ਼ਰੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਖੰਘ ਜ਼ੁਕਾਮ ਵਿੱਚ ਫਾਇਦੇਮੰਦ

ਖਾਂਸੀ, ਜ਼ੁਕਾਮ ਸਭ ਤੋਂ ਆਮ ਬਿਮਾਰੀ ਹੈ। ਜ਼ਿਆਦਾਤਰ ਲੋਕਾਂ ਨੂੰ ਖਾਂਸੀ, ਜ਼ੁਕਾਮ ਦੀ ਬਿਮਾਰੀ ਦੀ ਸਮੱਸਿਆ ਰਹਿੰਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਮਿਸ਼ਰੀ ਦੇ ਪਾਊਡਰ ‘ਚ ਕਾਲੀ ਮਿਰਚ ਦਾ ਪਾਊਡਰ ਅਤੇ ਘੀ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਓ। ਰਾਤ ਨੂੰ ਸੌਂਣ ਸਮੇਂ ਇਸ ਪੇਸਟ ਦਾ ਸੇਵਨ ਕਰੋ। ਇਸ ਤੋਂ ਇਲਾਵਾ ਮਿਸ਼ਰੀ ਤੇ ਕਾਲੀ ਮਿਰਚ ਦੇ ਪਾਊਡਰ ਦਾ ਸੇਵਨ ਹਲਕੇ ਗਰਮ ਪਾਣੀ ਨਾਲ ਕਰਨ ਨਾਲ ਵੀ ਖਾਂਸੀ, ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਸੁੱਕੀ ਖਾਂਸੀ ਦੇ ਘਰੇਲੂ ਨੁਸਖ਼ੇ

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment