ਦਫਤਰ ਜਾਂ ਕਿਸੇ ਪਾਰਟੀ ‘ਚ ਜਾਣ ਤੋਂ ਪਹਿਲਾਂ ਸ਼ੀਸ਼ੇ ‘ਚ ਦੇਖ ਆਪਣੇ ਆਪ ਦੀ ਤਾਰੀਫ ਵੀ ਜਰੂਰ ਕਰਦੇ ਹੋਵੋਗੇ। ਵਧੀਆ ਫਰੇਮ ‘ਚ ਲੱਗਿਆ ਸ਼ੀਸ਼ਾ ਹਰ ਘਰ ਦਾ ਖਾਸ ਹਿੱਸਾ ਹੁੰਦਾ ਹੈ। ਕਿਸੇ ਜਰੂਰੀ ਕੰਮ ਲਈ ਘਰੋਂ ਨਿਕਲਣ ਤੋਂ ਪਹਿਲਾਂ ਵੀ ਇੱਕ ਵਾਰ ਸ਼ੀਸ਼ੇ ਦੇ ਸਾਹਮਣੇ ਕੁੱਝ ਪਲ ਲਈ ਹੀ ਸਹੀ ਪਰ ਆਪਣੇ ਆਪ ਨੂੰ ਇੱਕ ਵਾਰ ਨਿਹਾਰਦੇ ਵੀ ਹੋਵੋਗੇ। ਯਾਨੀ ਸ਼ੀਸ਼ਾ ਤੁਹਾਡੇ ਜੀਵਨ ਦਾ ਇੱਕ ਜਰੂਰੀ ਹਿੱਸਾ ਹੈ ਪਰ ਕੀ ਤੁਸੀ ਜਾਣਦੇ ਹੋ ਚਿਹਰਾ ਸਵਾਰਣ ਵਾਲਾ ਸ਼ੀਸ਼ਾ ਕਈ ਵਾਰ ਤੁਹਾਡੀ ਕਿਸਮਤ ਵੀ ਵਿਗਾੜ ਸਕਦਾ ਹੈ। ਵਾਸਤੂ ਵਿਗਿਆਨ ਤਾਂ ਇਹੀ ਕਹਿੰਦਾ ਹੈ ।
ਘਰ ‘ਚ ਸ਼ੀਸ਼ਾ ਉੱਤਰ, ਪੂਰਬ ਅਤੇ ਦੱਖਣ ਦਿਸ਼ਾ ‘ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ ‘ਚ ਸਕਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਅਤੇ ਗਲਤ ਚੀਜ਼ਾਂ ਦਾ ਨਾਸ਼ ਹੁੰਦਾ ਹੈ।
ਸ਼ੀਸ਼ੇ ‘ਤੇ ਮਿੱਟੀ ਨਹੀਂ ਪੈਣ ਦੇਣੀ ਚਾਹੀਦੀ। ਰੋਜ਼ਾਨਾ ਇਸ ਨੂੰ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ। ਘਰ ‘ਚ ਟੁੱਟਿਆ ਹੋਇਆ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ ‘ਚ ਨਾਕਾਰਾਤਮਕ ਊਰਜਾ ਆਉਂਦੀ ਹੈ।
ਵਾਸਤੂ ਵਿਗਿਆਨ ਅਨੁਸਾਰ ਗੋਲ ਆਕਾਰ ਦਾ ਸ਼ੀਸ਼ਾ ਸ਼ੁੱਭ ਨਹੀਂ ਹੁੰਦਾ ਪਰ ਆਇਤਾਕਾਰ ਅਤੇ ਵਰਗਾਕਾਰ ਸ਼ੀਸ਼ੇ ਦਾ ਇਸਤੇਮਾਲ ਕਰਨਾ ਸ਼ੁੱਭ ਹੁੰਦਾ ਹੈ।
ਬੈੱਡਰੂਮ ‘ਚ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ ਜੇਕਰ ਰੱਖਣਾ ਵੀ ਹੈ ਤਾਂ ਅਜਿਹੀ ਥਾਂ ‘ਤੇ ਰੱਖੋ ਜਿਸ ਨਾਲ ਸਵੇਰੇ ਉੱਠਣ ‘ਤੇ ਤੁਹਾਡਾ ਮੂੰਹ ਨਾ ਦਿਖਾਈ ਦੇਵੇ ਮਤਲਬ ਸ਼ੀਸ਼ੇ ‘ਚ ਬਿਸਤਰ ਦਾ ਦਿਖਾਈ ਦੇਣਾ ਸ਼ੁੱਭ ਨਹੀਂ ਹੁੰਦਾ।
ਕਿਤੇ ਘਰ ‘ਚ ਲੱਗਿਆ ਸ਼ੀਸ਼ਾ ਤਾਂ ਨੀ ਤੁਹਾਡੀ ਜ਼ਿੰਦਗੀ ‘ਚ ਦੇ ਰਿਹਾ ਮੁਸੀਬਤਾਂ ਨੂੰ ਸੱਦਾ

Leave a Comment
Leave a Comment