ਚੰਡੀਗੜ੍ਹ : ਕੋਰੋਨਾ ਦੀ ਲਪੇਟ ‘ਚ ਆਏ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਬੀਤੇ ਦਿਨੀਂ ਫਿਰ ਤੋਂ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ 3 ਜੂਨ ਦੁਪਹਿਰ 3:35 ਵਜੇ ਪੀਜੀਆਈ ਦੇ ਕੋਵਿਡ ਹਸਪਤਾਲ ਦੇ ICU ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ। ਆਕਸੀਜਨ ਦਾ ਲੈਵਲ ਡਿੱਗਣ ਤੋਂ ਬਾਅਦ ਮਿਲਖਾ ਸਿੰਘ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਫਿਲਹਾਲ ਮਿਲਖਾ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਿਲਖਾ ਸਿੰਘ ਦੀ 19 ਮਈ ਨੂੰ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਇਸ ਤੋਂ ਬਾਅਦ 24 ਮਈ ਨੂੰ ਉਨ੍ਹਾਂ ਨੂੰ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। 30 ਮਈ ਨੂੰ ਪਰਿਵਾਰ ਦੇ ਕਹਿਣ ‘ਤੇ ਮਿਲਖਾ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਘਰ ‘ਚ ਹੀ ਇਲਾਜ ਚੱਲ ਰਿਹਾ ਸੀ।