ਇੰਗਲੈਂਡ ‘ਚ ਪੰਜਾਬੀ ਬੋਲੀ ਨੂੰ ਚੌਥਾ ਸਥਾਨ ਹਾਸਿਲ, ਸਿੱਖਾਂ ਦੀ ਗਿਣਤੀ ‘ਚ ਹੋਇਆ ਵਾਧਾ

Rajneet Kaur
4 Min Read

ਨਿਊਜ਼ ਡੈਸਕ: ਸੰਸਾਰ ‘ਚ ਬਹੁਤ ਭਾਰੀ ਗਿਣਤੀ ਵਿਚ ਵੱਖ -ਵੱਖ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਅਤੇ ਉਹਨਾਂ ਸਾਰਿਆਂ ਦੀ ਭਾਸ਼ਾ ਵੱਖਰੀ- ਵੱਖਰੀ ਹੈ । ਕੁੱਝ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਤੇ ਕਈ ਸਥਾਨਕ ਕਬੀਲਿਆਂ ਵੱਲੋ ਆਪਣੀਆਂ -ਆਪਣੀਆਂ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।  ਜਿੰਨ੍ਹਾਂ ਦਾ ਪ੍ਰਯੋਗ ਉਹ ਨਿੱਜੀ ਮੇਲ ਜੋਲ ਵੇਲੇ ਕਰਦੇ ਹਨ ।

ਪੰਜਾਬੀ  ਭਾਸ਼ਾ ਨੇ ਪੰਜਾਬ ਤੋਂ ਇਲਾਵਾ ਹੋਰਾਂ  ਦੇਸ਼ਾਂ ‘ਚ ਆਪਣਾ ਨਾਮ ਚਮਕਾ ਲਿਆ ਹੈ। ਪੰਜਾਬੀ ਭਾਸ਼ਾ ਨੂੰ ਬੋਲਣ ‘ਚ ਪੰਜਾਬੀ ਮਾਣ ਮਹਿਸੂਸ ਕਰਦੇ ਹਨ। ਪੰਜਾਬੀ ਦੁਨੀਆਂ ਦੇ ਜਿਹੜੇ-ਜਿਹੜੇ ਵੀ ਮੁਲਕਾਂ ਵਿਚ ਵਸੇ ਹਨ ਉਹਨਾਂ ਮੁਲਕਾਂ ਵਿੱਚ ਪੰਜਾਬੀ ਨੂੰ ਘੱਟ ਗਿਣਤੀ ਭਾਸ਼ਾ ਵੱਜੋਂ ਜਾਣਿਆ ਜਾਂਦਾ ਹੈ। ਪਰ ਕੈਨੇਡਾ ਵਿੱਚ ਪੰਜਾਬੀਆਂ ਦੀ ਬਹੁ ਗਿਣਤੀ ਵਿੱਚ ਵੱਸੋਂ ਹੋਣ ਕਰਕੇ ਕੈਨੇਡਾ ਦੀ ਸਾਲ 2011 ਦੀ ਮਰਦਸੁਮਾਰੀ ਅਨੁਸਾਰ ਪੰਜਾਬੀ ਇੱਥੋਂ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਤੀਜੇ ਨੰਬਰ ਤੇ ਬੋਲੀ ਜਾਣ ਵਾਲੀ ਆਮ ਭਾਸ਼ਾ ਬਣ ਗਈ ਹੈ। ਸਮੇਂ ਦੇ ਬਦਲਾਅ ਨੇ ਵੀ ਪੰਜਾਬੀ ਭਾਸ਼ਾ ਤੇ ਆਪਣਾ ਪੂਰਾ ਪ੍ਰਭਾਵ ਪਾਇਆ ਹੈ।

ਅੱਜ ਇੰਗਲੈਂਡ ਅਤੇ ਵੇਲਜ਼ 2021 ਮਰਦਸੁਮਾਰੀ ਦੇ ਧਰਮ ਅਧਾਰ ਅਤੇ ਬੋਲੀ ਦੇ ਅਧਾਰ ‘ਤੇ ਅੰਕੜੇ  ਜਾਰੀ ਕੀਤੇ ਗਏ ਹਨ । ਅੰਕੜਾ ਵਿਭਾਗ ਓ.ਐੱਨ. ਐੱਸ. ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇੰਗਲੈਂਡ ਤੇ ਵੇਲਜ਼ ‘ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਨੂੰ ਚੌਥਾ ਸਥਾਨ ਹਾਸਿਲ ਹੋਇਆ ਹੈ । 2011 ਦੀ ਮਰਦਸੁਮਾਰੀ ਮੌਕੇ 273231 ਲੋਕਾਂ ਤੋਂ ਪੰਜਾਬੀ ਬੋਲੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਸੁਮਾਰੀ ‘ਤੇ 290645 ਲੋਕਾਂ ਤੋਂ ਪੰਜਾਬੀ ਬੋਲੀ ਲਿਖਵਾਈ ਗਈ। ਜਿਸ ਵਿਚ ਆਪਣੇ ਘਰਾਂ ਵਿੱਚ ਬੋਲੀ ਜਾਣ ਵਾਲੀ ਆਮ ਭਾਸ਼ਾ ਜਾਂ ਇਹ ਕਹਿ ਲਵੋ ਕਿ ਪੰਜਾਬੀ ਲਿਖਵਾਉਣ ਵਾਲਿਆਂ ਦੀ ਗਿਣਤੀ ਸਿਰਫ਼ 17514 ਦਾ ਹੀ ਵਾਧਾ ਹੋਇਆ ਹੈ । ਪਰ ਯੂ.ਕੇ ਵਿੱਚ ਪਹਿਲੇ ਨੰਬਰ ਤੇ ਅੰਗ੍ਰੇਜ਼ੀ , ਦੂਜੇ ਨੰਬਰ ਤੇ ਪੋਲਿਸ ,ਤੀਜੇ ਸਥਾਨ ਤੇ ਰੋਮੀਨੀਅਨ ਤੇ ਚੌਥਾ ਸਥਾਨ ਪੰਜਾਬੀ ਨੇ ਹਾਸਿਲ ਕੀਤਾ ਹੈ। 2001 ਵਿਚ ਯੂ. ਕੇ. ਵਿਚ ਪੰਜਾਬੀ ਦਾ ਦੂਜਾ ਸਥਾਨ ਸੀ । ਧਰਮ ਦੇ ਅਧਾਰ ਤੇ ਵੇਖਿਆ ਜਾਵੇ ਤਾਂ ਸਿੱਖਾਂ ਦੀ ਗਿਣਤੀ ਵਿੱਚ 1010000 ਤੱਕ ਦਾ ਵਾਧਾ ਹੋਇਆ ਹੈ। 2011 ਵਿਚ ਸਿੱਖਾਂ ਦੀ ਅਬਾਦੀ 423000 ਸੀ। ਜੋ ਹੁਣ ਵੱਧ ਕੇ 524000 ਹੋ ਗਈ ਹੈ।

ਈਸਾਈ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ 14 ਫ਼ੀਸਦੀ ਵਸੋਂ ਘਟੀ ਹੈ ਭਾਵ ਕਿ 2011 ਵਿੱਚ ਈਸਾਈ ਭਾਈਚਾਰੇ ਦੀ ਗਿਣਤੀ 3 ਕਰੋੜ 33 ਲੱਖ ਹੈ ਯਾਨੀ ਕੇ 59.3 ਫ਼ੀਸਦੀ ਸੀ ਜੋ ਹੁਣ 2021 ਵਿਚ ਘੱਟ ਕੇ 2 ਕਰੋੜ 75 ਲੱਖ ਅਨੁਸਾਰ 46.2 ਰਹਿ ਗਈ ਹੈ ।  ਜਿੰਨ੍ਹਾਂ ਲੋਕਾਂ ਨੇ ਆਪਣੇ ਨਾਲ ਕਿਸੇ ਨੂੰ ਨਹੀਂ ਜੋੜਿਆ ਉਹਨਾਂ ਦੀ ਗਿਣਤੀ ਵਿਚ 12 ਫ਼ੀਸਦੀ ਵਾਧਾ ਹੋਇਆ । ਅਜਿਹੇ ਲੋਕ ਦੀ ਅਬਾਦੀ 1 ਕਰੋੜ 41 ਲੱਖ ਤੋਂ ਵੱਧ ਕੇ 2ਕਰੋੜ 22ਲੱਖ ਤੱਕ ਪੁੱਜ ਗਈ ਹੈ। ਹਿੰਦੂ ਭਾਈਚਾਰੇ ਦੀ ਗਿਣਤੀ ਵਿਚ ਵੀ 1.5 ਫ਼ੀਸਦੀ ਵਾਧਾ ਹੋਇਆ ਜੋ 818000 ਤੋਂ ਵੱਧ ਕੇ 10 ਲੱਖ ਤਕ ਪੁੱਜ ਗਈ ਹੈ । ਮੁਸਲਿਮ ਅਬਾਦੀ ਵਿਚ ਵੀ 27 ਲੱਖ ਤੋਂ ਵੱਧ ਕੇ 39 ਲੱਖ ਤੱਕ ਵਾਧਾ ਹੋਇਆ ਹੈ । ਇਸੇ ਤਰ੍ਹਾਂ ਬੋਧੀਆਂ ਦੀ ਵਸੋਂ 249000 ਤੋਂ ਵੱਧ ਕੇ 273000 ਅਤੇ ਯਹੂਦੀਆਂ ਦੀ ਸੰਖਿਆ 265000 ਤੋਂ ਵੱਧ ਕੇ 271000 ਹੋ ਗਈ ਹੈ ।

- Advertisement -

ਇਸ ਤਰ੍ਹਾਂ ਦੇਖਿਆ ਜਾਵੇ ਤਾਂ ਬਾਹਰ ਦੇ ਦੇਸ਼ਾਂ ਵਿੱਚ ਵੀ ਪੰਜਾਬੀ ਜ਼ਿੰਦਾਹੈ । ਵਿਦੇਸ਼ਾਂ ਵਿਚ ਵੀ ਲੋਕ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿੰਦੇ ਹਨ । ਹਿੰਦੁਸਤਾਨੁ ਵਿਚ ਹੀ ਨਹੀਂ ਸਗੋਂ ਕਈ ਮੁਲਕਾਂ ਵਿਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਕਰੋੜਾ ਦੀ ਗਿਣਤੀ ਵਿਚ ਹਨ । ਉਹ ਆਪਣੇ ਆਪਣੇ ਪੱਧਰ ਤੇ ਪੰਜਾਬੀ ਦੇ ਵਿਕਾਸ , ਪ੍ਰਸਾਰ ਤੇ ਵਿਸਤਾਰ ਲਈ ਸਰਗਰਮ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment