Breaking News

ਪਾਕਿਸਤਾਨ ‘ਚ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਦੂਰ ਹੋਇਆ ਦੁੱਧ, ਆਸਮਾਨੀ ਚੜ੍ਹੀਆਂ ਕੀਮਤਾਂ

ਇਸਲਾਮਾਬਾਦ: ਪਾਕਿਸਤਾਨ ਵਿੱਚ ਆਮ ਆਦਮੀ ਲਈ ਦਿਨੋਂ ਦਿਨ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਹੁਣ ਤਾਂ ਆਲਮ ਇਹ ਹੈ ਕਿ ਪਾਕਿਸਤਾਨ ‘ਚ ਲੋਕ ਚਾਹ ਲਈ ਵੀ ਤਰਸ ਰਹੇ ਹਨ। ਅਸਲ ‘ਚ ਦੁੱਧ ਦੀਆਂ ਕੀਮਤਾਂ ਆਸਮਾਨੀ ਛੂਹ ਰਹੀਆਂ ਹਨ ਇੱਕ ਲਿਟਰ ਦੁੱਧ ਦਾ ਮੁੱਲ 140 ਰੁਪਏ ਪ੍ਰਤੀ ਲਿਟਰ ਤੋਂ ਵੀ ਪਾਰ ਪਹੁੰਚ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਦੁੱਧ ਪੈਟਰੋਲ-ਡੀਜ਼ਲ ਤੋਂ ਵੀ ਮਹਿੰਗਾ ਵਿਕ ਰਿਹਾ ਹੈ। ਪਾਕਿਸਤਾਨ ਵਿੱਚ ਪਟਰੋਲ ਇਸ ਸਮੇਂ 113 ਰੁਪਏ ਤੇ ਡੀਜਲ 91 ਰੁਪਏ/ਲਿਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਹਾਲਾਂਕਿ ਦੁੱਧ ਦੀ ਜ਼ਿਆਦਾਤਰ ਕੀਮਤ 94 ਰੁਪਏ/ ਲਿਟਰ ਹੈ।

ਵੈਸੇ ਤਾਂ ਪਾਕਿਸਤਾਨ ‘ ਚ ਦੁੱਧ ਵਰਗੀਆਂ ਆਮ ਖਪਤ ਦੀਆਂ ਵਸਤਾਂ ਦੇ ਭਾਅ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹਨ ਤੇ ਹੁਣ ਮੁਹੱਰਮ ਮੌਕੇ ਇਹ ਕੀਮਤਾਂ ਸੱਤਵੇਂ ਅਸਮਾਨ ’ਤੇ ਪੁੱਜ ਗਈਆਂ ਹਨ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੇ ਸਿੰਧ ਸੂਬੇ ਵਿੱਚ ਦੁੱਧ ਦੀ ਕੀਮਤ 140 ਪਾਕਿਸਤਾਨੀ ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ।

ਪਾਕਿਸਤਾਨ ਦੀ ਸਰਕਾਰ ਨੇ ਕੁਝ ਸਮੇਂ ਪਹਿਲਾਂ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕ੍ਰਮਵਾਰ 4.59 ਰੁਪਏ ਤੇ 5.33 ਰੁਪਏ ਦੀ ਕਟੌਤੀ ਕੀਤੀ ਸੀ।

ਪਾਕਿਸਤਾਨ ‘ਚ ਮਿੱਟੀ ਦੇ ਤੇਲ ਦੀ ਕੀਮਤ 103.84 ਰੁਪਏ ਪ੍ਰਤੀ ਲਿਟਰ ਹੈ। ਪਾਕਿਸਤਾਨ ਵਿੱਚ ਪੈਟਰੋਲੀਅਮ ਪਦਾਰਥਾਂ ਉੱਤੇ 17 ਫ਼ੀਸਦੀ ਜੀਐੱਸਟੀ ਲੱਗਦਾ ਹੈ।

Check Also

ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਨੂੰ ਭੇਜਿਆ ਨੋਟਿਸ, ਹੁਣ ਤੱਕ ਗ੍ਰਿਫ਼ਤਾਰ ਪੀਟੀਆਈ ਦੇ 198 ਵਰਕਰ ਗ੍ਰਿਫ਼ਤਾਰ

ਇਸਲਾਮਾਬਾਦ:  ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਸੋਮਵਾਰ ਨੂੰ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ …

Leave a Reply

Your email address will not be published. Required fields are marked *